ਆਖਰ ਇਹ Rip ਹੈ ਕੀ

RIP ਦਾ ਮਤਲਬ…….?? .
| ਅਸੀਂ ਅਕਸਰ ਦੇਖਦੇ ਆਂ ਕਿ ਜਦੋਂ ਕਿਸੇ ਦੇ ਮਰਨ ਦੀ ਖਬਰ ਕੋਈ
ਫੇਸ ਬੁੱਕ ਤੇ ਪੋਸਟ ਕਰਦਾ ਹੈ, ਤਾਂ ਜਿਆਦਾਤਰ ਲੋਕ Rip ਲਿਖ
ਲਿਖ ਕੇ ਭੇਜਣ ਲੱਗ ਜਾਂਦੇ ਹਨ, ਅੱਜਕੱਲ ਚੰਗੇ ਪੜੇ ਲਿਖੇ ਲੋਕ ਵੀ
| ਸ਼ੋਸ਼ਲ ਮੀਡੀਆ ਤੇ ਇਸ ਦਾ ਅਰਥ ਜਾਣੇ ਤੋਂ ਬਗੈਰ ਇੱਕ ਦੂਸਰੇ ਨੂੰ
| ਦੇਖ ਦੇਖ ਕੇ Rip ਲਿਖਣ ਦੀ ਲਾਈਨ ਵਿੱਚ ਲੱਗ ਜਾਂਦੇ ਹਨ।

| ਆਖਰ ਇਹ Rip ਹੈ ਕੀ..??
| ਅੱਜਕਲ ਦੇਖਣ ਚ ਆਉਦਾਂ ਹੈ ਕਿ ਕਿਸੇ ਦੇ ਮਰਨ ਤੇ Rip ਲਿਖਣ
ਦਾ ਫੈਸ਼ਨ ਜਿਹਾ ਚੱਲ ਪਿਆ ਹੈ। ਇਹ ਇਸ ਲਈ ਹੋ ਰਿਹਾ
ਕਿਉਂਕਿ ਗਲਤ ਪ੍ਰਚਾਰ ਤੇ ਵਿਦੇਸ਼ੀਆਂ ਦੀ ਨਕਲ ਕਰਕੇ ਲੋਕ
ਆਪਣੇ ਧਰਮ ਦੀਆਂ ਸਾਰੀਆਂ ਰੀਤਾਂ ਭੁੱਲਦੇ ਜਾ ਰਹੇ ਹਨ।
Rip ਸ਼ਬਦ ਦਾ ਅਰਥ ਹੁੰਦਾ *Rest in peace* ( ਸ਼ਾਂਤੀ ਨਾਲ
ਅਰਾਮ ਕਰੋ )ਇਹ ਸ਼ਬਦ ਉਹਨਾਂ ਲਈ ਪ੍ਰਯੋਗ ਕੀਤਾ ਜਾਂਦਾ
ਜਿਹਨਾਂ ਨੂੰ ਕਬਰ ਵਿੱਚ ਦਫਨਾਇਆ ਗਿਆ ਹੋਵੇ, ਕਿਉਂਕਿ
ਈਸਾਈ ਤੇ ਮੁਸਲਿਮ ਮਾਨਤਾਵਾਂ ਦੇ ਅਨੁਸਾਰ ਜਦੋਂ ਕਦੇ *ਜੱਜਮੈਂਟ
ਡੇ* ਅਤੇ *ਕਿਆਮਤ ਦਾ ਦਿਨ ਆਏਗਾ ਉਸ ਦਿਨ ਕਬਰ ਵਿੱਚ
| ਪਏ ਸਾਰੇ ਮੁਰਦੇ, ਜਿਉਂਦੇ ਹੋ ਜਾਣਗੇ, ਉਹਨਾਂ ਲਈ ਕਿਹਾ ਗਿਆ
ਹੈ ਕਿ ਕਿਆਮਤ ਦੇ ਦਿਨ” ਤੇ “ਜੱਜਮੈਂਟ ਡੇ ਦੇ ਇੰਤਜ਼ਾਰ ਤੱਕ
“ਸ਼ਾਤੀ ਨਾਲ ਅਰਾਮ ਕਰੋ ।
| ਪਰ ਦੂਸਰੇ ਧਰਮਾਂ ਦੀ ਮਾਨਤਾਵਾਂ ਅਨੁਸਾਰ, ਸ਼ਰੀਰ ਨਸ਼ਰ ਹੈ ਤੇ
ਆਤਮਾ ਅਮਰ ਹੈ, ਇਸ ਲਈ ਸ਼ਰੀਰ ਨੂੰ ਜਲਾ ਦਿੱਤਾ ਜਾਂਦਾ ਤੇ
ਉਹਨਾਂ ਲਈ Rip (Rest in peace) ਦਾ ਸਵਾਲ ਈ ਨੀ
ਉਠਦਾ, ਉਹਨਾਂ ਅਨੁਸਾਰ ਇਨਸਾਨ ਦੀ ਮੌਤ ਤੋਂ ਬਾਅਦ ਸ਼ਰੀਰ
ਵਿਚੋਂ ਆਤਮਾ ਨਿਕਲ ਕੇ ਕਿਸੇ ਦੂਸਰੇ ਜੀਵ ਵਿੱਚ ਪਰਵੇਸ਼ ਕਰ
ਜਾਂਦੀ ਹੈ, ਉਸ ਆਤਮਾ ਦੀ ਸ਼ਾਂਤੀ ਲਈ ਪਾਠ-ਪੂਜਾ ਕਰਵਾਈ
ਜਾਦੀ ਹੈ
ਪਰ ਲੋਕ ਸ਼ਰਧਾਂਜਲੀ ਦੇਣ ਸਮੇਂ ਸ਼ੌਟਕੱਟ(2) ਅਪਣਾਉਣ ਦੀ
ਆਦਤ ਵਿੱਚ RIP. ਠੋਕ ਦਿੰਦੇ ਆ, ਇਹਨੂੰ ਨਾ ਸਮਝੀ ਤੇ
ਜਲਦਬਾਜ਼ੀ ਕੰਹਿਦੇ ਹਨ, ਹੋਰ ਕੁੱਝ ਨਹੀਂ।
ਮੇਰੀ ਇਹ ਪੋਸਟ ਪਾਉਣ ਨਾਲ ਜੇ ਕਿਸੇ ਦੀ ਭਾਵਨਾਵਾਂ ਨੂੰ ਠੇਸ
ਪਹੁੰਚੀ ਤਾਂ ਮੈ ਮਾਫੀ ਚਾਹਾਂਗਾ,
। ਜੇ ਕਿਸੇ ਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਪੋਸਟ ਸ਼ੇਅਰ ਜ਼ਰੂਰ
ਕਰ ਦਿਉ….

Leave a comment

Your email address will not be published.