The Great Bhai Bir Singh Ji

Scroll Down for English:
ਬਾਬਾ ਬੀਰ ਸਿੰਘ ਜੀ ਨੌਰੰਗਾਬਾਦ

ਬਾਬਾ ਬੀਰ ਸਿੰਘ ਜੀ ਦਾ ਜਨਮ ਤਰਨ ਤਾਰਨ ਤੋਂ ਤਕਰੀਬਨ 8 ਕੋਹਾਂ ਦੀ ਵਿੱਥ ਤੇ ਗਗੋਬੂਆ ਨਗਰ (ਨੇੜੇ ਝਬਾਲ, ਜਿਲਾ ਤਰਨਤਾਰਨ) ਵਿੱਚ ਜੱਟ ਬਿਰਾਦਰੀ ਦੇ ਢਿੱਲੋਂ ਖਾਨਦਾਨ ਵਿੱਚ ਬਿਕਰਮੀ ਸੰਮਤ 1825 (1768 ਈ:) ਨੂੰ ਹੋਇਆ। ਉਸ ਵੇਲੇ ਸ਼ੁਕਲਾ ਪੱਖ ਤਿਥੀ ਤੀਜੀ ਮਹੀਨਾ ਸਾਵਣ ਸੀ। ਸਵਾ ਪਹਿਰ ਰਾਤ ਰਹਿੰਦੀ ਆਪ ਜੀ ਦਾ ਜਨਮ ਮਾਤਾ ਧਰਮ ਕੌਰ ਜੀ ਦੀ ਕੁੱਖੋਂ ਪਿਤਾ ਸਰਦਾਰ ਸੇਵਾ ਸਿੰਘ ਜੀ ਦੇ ਗਰਿਹ ਵਿਖੇ ਹੋਇਆ। ਇਸ ਘਰਾਣੇ ਬਾਬਤ ਸੀਨੇ ਬਸੀਨੇ ਇਹ ਸਰੋਤ ਚਲੀ ਆ ਰਹੀ ਸੀ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋ ਸ਼੍ਰੀ ਤਰਨਤਾਰਨ ਸਰੋਵਰ ਦੀ ਸੇਵਾ ਕਰਵਾਈ ਸੀ ਤਾਂ ਇਹਨਾ ਦੇ ਵਡੇਰਿਆਂ ਨੇ ਤਨ, ਮਨ, ਧੰਨ ਕਰਕੇ ਅਟੁੱਟ ਸੇਵਾ ਕੀਤੀ ਸੀ, ਜਿਸਤੇ ਪ੍ਰਸੰਨ ਹੋ ਕੇ ਗੁਰੂ ਮਹਾਰਾਜ ਜੀ ਨੇ ਇਹ ਵਰਦਾਨ ਬਖਸ਼ਿਆ ਸੀ ਕਿ ਜਾਹ ਭਾਈ ਗੁਰੂ ਸਿੱਖਾ! ਜੈਸੇ ਤੁਸੀਂ ਤਨ, ਮਨ, ਧੰਨ ਕਰਕੇ ਨਿਸ਼ਕਾਮ ਸੇਵਾ ਕੀਤੀ ਹੈ ਤੈਸੇ ਹੀ ਤੁਹਾਡੀ ਕੁਲ ਵਿੱਚ ਤੱਤਵੇਤਾ, ਬ੍ਰਹਮ ਗਿਆਨੀ, ਮੀਰੀ ਪੀਰੀ ਦਾ ਮਾਲਿਕ, ਸ਼ਕਤੀ ਸੰਪਨ ਸਾਡਾ ਸਿੱਖ ਪੈਦਾ ਹੋਵੇਗਾ। ਜੋ ਪ੍ਰਿਥਵੀ ਸਮਾਨ ਧੀਰਜ ਵਾਨ, ਸਮੇਰੂ ਪਰਬਤ ਸਮਾਨ ਅਡੋਲ ਤੇ ਅਚੱਲ ਨਿਸ਼ਚੇ ਵਾਲਾ ਮਹਾਂਪੁਰਖ ਹੋਵੇਗਾ। ਦੂਜੀ ਸਾਖੀ ਇਹ ਵੀ ਪ੍ਰਚਲਤ ਹੈ ਕਿ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਸ਼ਿਕਾਰ ਕਰਨ ਲਈ ਇੱਕ ਵੇਰ ਗਗੋਬੂਆ ਪਿੰਡ ਨੇੜੇ ਆਏ ਤਾਂ ਬਾਬਾ ਜੀ ਦੇ ਵੱਡੇ ਵਡੇਰਿਆਂ ਨੇ ਖੂਬ ਸੇਵਾ ਕਰਕੇ ਉਹਨਾ ਨੂੰ ਪ੍ਰਸੰਨ ਕੀਤਾ ਸੀ, ਜਿਸਤੇ ਉਹਨਾ ਨੇ ਵਰਦਾਨ ਦਿੰਦੇ ਹੋਏ ਫਰਮਾਇਆ ਸੀ ਕਿ ਭਾਈ ਸਿੱਖਾ ਤੂੰ ਸੇਵਾ ਵਿੱਚ ਕਸਰ ਨਹੀਂ ਰੱਖੀ, ਪ੍ਰਸੰਨ ਕੀਤਾ ਹੈ ਤੇ ਤੇਰੇ ਘਰਾਣੇ ਵਿੱਚ ਸਮਾਂ ਪਾ ਕੇ ਇੱਕ ਦੈਵੀ ਸੰਪਦਾ ਰਾਜਯੋਗ ਮਾਨਣ ਵਾਲਾ ਬੜਾ ਤੇਜੱਸਵੀ ਤੇ ਬ੍ਰਹਮਚਾਰੀ ਜਤੀ ਪੁਰਖ ਪੈਦਾ ਹੋਵੇਗਾ। ਜੋ ਆਪ ਤਰੇ, ਸਗਲੇ ਕੁਲ ਤਾਰੇ। ਐਸਾ ਵਰਦਾਨ ਦੇ ਕੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਆਪਣੇ ਨਗਰ ਸ਼੍ਰੀ ਅੰਮ੍ਰਿਤਸਰ ਸਾਹਿਬ ਚਲੇ ਗਏ ਸਨ। ਉਸ ਸਮੇਂ ਤੋ ਵਰਦਾਨ ਦੀ ਇਹ ਸਾਖੀ ਨਗਰ ਵਾਸੀਆਂ ਵਿੱਚ ਪੀੜ੍ਹੀ ਦਰ ਪੀੜੀ੍ਹ ਚੱਲਦੀ ਆ ਰਹੀ ਹੈ।

ਬਾਬਾ ਬੀਰ ਸਿੰਘ ਜੀ ਦੇ ਜਨਮ ਵੇਲੇ ਪਿੰਡ ਬਰੋਵਾਲੀ ਦੀ ਦੇਵੋ ਨਾਂ ਦੀ ਦਾਈ ਮਾਤਾ ਜੀ ਦੇ ਪਾਸ ਸੀ। ਜਦੋਂ ਬਾਬਾ ਬੀਰ ਸਿੰਘ ਜੀ 4-5 ਸਾਲਾਂ ਦੇ ਹੋਏ ਤਾਂ ਇਹਨਾਂ ਦੇ ਪਿਤਾ ਨੇ ਉਹਨਾ ਨੂੰ ਵਿਦਿਆ ਪੜਨ ਲਈ ਪਾਠਸ਼ਾਲਾ ਪਾਇਆ ਤਾਂ ਬਾਬਾ ਜੀ ਵਿੱਦਿਆ ਵਿੱਚ ਬੜੀ ਛੇਤੀ ਪ੍ਰਬੀਨ ਹੋ ਗਏ ਤੇ ਜਦੋਂ ਆਪਣੇ ਆਪ ਵਿੱਚ ਕੁਝ ਹੁਸ਼ਿਆਰ ਹੋਏ ਤਾਂ ਉਦੋਂ ਤੋਂ ਹੀ ਸਾਧਾਂ ਸੰਤਾਂ ਦੀ ਸੇਵਾ ਨਾਲ ਪ੍ਰੇਮ ਕਰਨ ਲੱਗ ਪਏ ਸਨ। ਆਪ ਦੁੱਧ ਪ੍ਰਸ਼ਾਦ ਬੜੇ ਪ੍ਰੇਮ ਨਾਲ ਲਿਆ ਕੇ ਸਾਧਾਂ ਸੰਤਾਂ ਨੂੰ ਛਕਾਉਦੇ ਸਨ।

ਖ਼ਾਲਸਾ ਫੌਜ ਦੀ ਨੋਕਰੀ

ਬਾਬਾ ਬੀਰ ਸਿੰਘ ਜੀ ਦੇ ਪਿਤਾ ਸਰਦਾਰ ਸੇਵਾ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਲਟਨ ਵਿੱਚ ਨੌਕਰ ਸਨ। ਜਦ ਮੁਲਤਾਨ ਦਾ ਪਹਿਲਾ ਜੰਗ ਹੋਇਆ ਤਾਂ ਆਪ ਦੇ ਪਿਤਾ ਇਸ ਜੰਗ ਵਿੱਚ ਸ਼ਹੀਦ ਹੋ ਗਏ। ਇੱਧਰ ਬਾਬਾ ਜੀ ਜਦੋਂ ਯੁਵਾ ਅਵਸਥਾ ਦੇ ਹੋ ਗਏ ਸਨ, ਤਾਂ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਸਰਦਾਰ ਨੇ ਇਹਨਾ ਨੂੰ ਉਹਨਾ ਦੇ ਪਿਤਾ ਦੀ ਥਾਂ ਤੇ ਹੀ ਭਰਤੀ ਕਰ ਲਿਆ, ਪਰ ਬਾਬਾ ਜੀ ਪਲਟਨ ਵਿੱਚ ਵੀ ਗੁਰਬਾਣੀ ਦਾ ਪਾਠ ਤੇ ਨਿਤਨੇਮ ਕਰਦੇ ਰਹਿੰਦੇ ਜਿਸ ਕਰਕੇ ਸਾਰੀ ਪਲਟਨ ਹੀ ਉਹਨਾ ਦਾ ਪੂਰਾ ਸਤਿਕਾਰ ਕਰਨ ਲੱਗ ਪਈ। ਇਸ ਕਾਰਣ ਬਾਬਾ ਜੀ ਦਾ ਪਹਿਰਾ ਵੀ ਮਾਫ ਸੀ ਪਰ ਬਾਬਾ ਜੀ ਨੇ ਥੋੜ੍ਹਾ ਚਿਰ ਹੀ ਫੌਜ ਦੀ ਨੋਕਰੀ ਕੀਤੀ ਤੇ ਜਲਦ ਹੀ ਆਪਣਾ ਨਾਂ ਕਟਾਉਣ ਲਈ ਦਰਖਾਸਤ ਦੇ ਦਿੱਤੀ।

ਫੌਜ ਵਿਚੋਂ ਨਾਮ ਕਟੋਨ ਤੋਂ ਬਾਅਦ ਬਾਬਾ ਬੀਰ ਸਿੰਘ ਜੀ, ਸੰਤ ਬਾਬਾ ਭਾਗ ਜੀ ਕੁਰੀ ਵਾਲੇ (ਜਿਲ੍ਹਾ ਰਾਵਲਪਿੰਡੀ) ਪਾਸ ਚਲੇ ਗਏ। ਇਥੇ ਆਪ ਕਾਫੀ ਸਮਾਂ ਸੇਵਾ ਵਿਚ ਤਨ-ਮਨ ਨਾਲ ਜੁੜਕੇ ਰਹੇ। ਇਥੇ ਲੰਮਾ ਸਮਾਂ ਸੇਵਾ ਕਰਨ ਤੋ ਬਾਅਦ ਆਪ ਨੂੰ ਬਾਬਾ ਭਾਗ ਸਿੰਘ ਜੀ ਨੇ ਬਾਬਾ ਸਾਹਿਬ ਸਿੰਘ ਬੇਦੀ ਪਾਸ ਊਨਾ ਸਾਹਿਬ ਵਿੱਖੇ ਭੇਜ ਦਿੱਤਾ। ਊਨਾ ਸਾਹਿਬ ਆਪ ਨੇ ਤਨ, ਮਨ, ਧੰਨ ਨਾਲ ਅਟੁਟ ਸੇਵਾ ਕੀਤੀ।

ਬਾਬਾ ਸਾਹਿਬ ਸਿੰਘ ਤੇ ਬਾਬਾ ਭਾਗ ਸਿੰਘ ਤੋ ਬਖਸ਼ਿਸ਼ਾ ਪਾ ਕੇ ਆਪ ਨੇ ਮਾਝੇ ਵਿੱਚ ਪ੍ਰਚਾਰ ਦਾ ਕੇਂਦਰ ਪਿੰਡ ਨੋਰੰਗਾਬਾਦ, ਜਿਲ੍ਹਾ ਤਰਨ ਤਾਰਨ ਚੁਣਿਆ। ਇਥੇ ਉਹਨਾ ਨੇ ਇਲਾਕਾ ਨਿਵਾਸਿਆਂ ਦੇ ਸਹਜ਼ੋਗ ਸਦਕਾ ਗੁਰਦੁਆਰਾ ਸੰਤਪੁਰਾ ਸਾਹਿਬ ਦੀ ਸਥਾਪਨਾ ਕਰਵਾਈ, ਅਤੇ ਇੱਥੇ ਹਰ ਸਮੇਂ ਗੁਰੂ ਦਾ ਅਟੁੱਟ ਲੰਗਰ ਚੱਲਦਾ। ਕਿਹਾ ਜਾਂਦਾ ਹੈ ਕਿ ਇਥੇ 4,500 ਦੇ ਕਰੀਬ ਰੋਜਾਨਾ ਸੰਗਤ ਪ੍ਰਸ਼ਾਦਾ ਸ਼ਕਦੀ। ਇਸ ਤਰਾਂ ਕਰੀਬ 1500 ਬੰਦੂਕ ਧਾਰੀ ਅਤੇ 3000 ਘੋੜ ਸਵਾਰ ਬਾਬਾ ਬੀਰ ਸਿੰਘ ਜੀ ਦੇ ਆਚਰਨ ਤੋਂ ਪ੍ਰਭਾਵਿਤ ਹੋ ਕਿ ਡੇਰੇ ਦੀ ਦੇਖਰੇਖ ਵਿਚ ਸ਼ਾਮਲ ਹੋ ਗਏ।

ਇਹ ਵੀ ਕਿਹਾ ਜਾਂਦਾ ਹੈ ਕਿ ਸੰਮਤ 1890 ਬਿਕਰਮੀ (1839 ਈ:) ਵਿੱਚ ਹੈਜਾ ਫੈਲ ਗਿਆ ਤਾਂ ਬਾਬਾ ਜੀ ਨੇ ਖੂੰਹੀ ਦਾ ਸਵੱਛ ਜਲ ਛੱਕਣ ਤੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦਾ ਜਾਪ ਕਰਨ ਦਾ ਆਦੇਸ਼ ਦਿੱਤਾ। ਬਾਬਾ ਸਾਹਿਬ ਸਿੰਘ ਬੇਦੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਖੂੰਹ ਤੋ ਜਲ ਮੰਗਵਾ ਕੇ ਫੋਜ ਵਿੱਚ ਵਰਤਾਉਣਾ ਚਾਲੂ ਕੀਤਾ ਜਿਸ ਨਾਲ ਸਭਨਾ ਦੀ ਹੈਜੇ ਦੀ ਬੀਮਾਰੀ ਦੂਰ ਹੋ ਗਈ।

ਬਾਬਾ ਜੀ ਧਰਮ ਪ੍ਰਚਾਰ ਕਰਨ ਦੁਰ ਦੁਰੇਡੇ ਜਾਂਦੇ ਰੈਹਂਦੇ ਸਨ। ਜਿਸ ਸਮੇਂ ਬਾਬਾ ਬੀਰ ਸਿੰਘ ਜੀ ਦੋਆਬੇ ਦੇ ਦੌਰੇ ਤੇ ਆਏ ਤਾਂ ਉਹ ਕਪੂਰਥਲਾ ਪਹੁੰਚ ਗਏ ਜਿਥੇ ਸਰਦਾਰ ਨਿਹਾਲ ਸਿੰਘ ਨੇ ਆਪ ਜੀ ਦੀ ਬੜੀ ਸੇਵਾ ਕੀਤੀ। ਸਰਦਾਰਨੀ ਮਾਈ ਹੀਰਾ ਆਪ ਜੀ ਵਾਸਤੇ ਪ੍ਰਸਾਦ ਤਿਆਰ ਕਰਕੇ ਭੇਜਦੀ ਰਹੀ। ਇਸ ਤੋਂ ਬਾਅਦ ਆਪ ਮਲਸੀਆਂ ਤੋ ਹੁੰਦੇ ਹੋਏ ਠੱਟੇ ਪਹੁੰਚ ਗਏ ਅਤੇ ਉਹ ਇਸ ਜਗਾ ਦੀ ਪਰਕ੍ਰਮਾ ਕਰਕੇ ਬੈਠ ਗਏ ਜਿੱਥੇ ਇਸ ਸਮੇਂ ਗੁਰਦੁਆਰਾ ਦਮਦਮਾ ਸਾਹਿਬ ਸ਼ੁਸ਼ੋਭਿਤ ਹੈ। ਇਸ ਪਿਛੋ ਬਾਬਾ ਜੀ ਇਸ ਇਲਾਕੇ ਨੂੰ ਭਾਗ ਲਗਾਉਦੇ ਹੋਏ ਸੈਦਪੁਰ ਤੋ ਜੱਟਾ ਦੀ ਸਰਾ ਹੁੰਦੇ ਹੋਏ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਚਲੇ ਗਏ।

ਬਾਬਾ ਬੀਰ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਵਲੋਂ ਥਾਪੇ ਗਏ ਸਿੱਖ ਰਾਜ ਦੇ ਸ਼ੁਭ ਚਿੰਤਕ ਸਨ, ਅਤੇ 1839 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਕਾਫੀ ਦੁੱਖੀ ਹੋਏ ਰਣਜੀਤ ਸਿੰਘ ਜੀ।

ਸੰਨ 1839 ਵਿੱਚ ਮਹਾਰਾਜਾ ਦੇ ਅੱਖਾਂ ਮੀਟ ਜਾਣ ਤੋ ਬਾਅਦ ਡੋਗਰਿਆਂ ਨੇ ਜੋ ਅੱਗ ਬਾਲੀ ਉਸਨੂੰ ਬੁਝਾਉਣ ਵਾਸਤੇ ਬਾਬਾ ਬੀਰ ਸਿੰਘ ਜੀ ਨੇ ਉਸ ਵੇਲੇ ਜਦੋਂ ਰਾਜ ਵਿੱਚ ਭਰਾ ਮਾਰੂ ਜੰਗ ਦਾ ਮਾਹੋਲ ਬਣ ਗਿਆ ਸੀ। ਮਹਾਰਾਜ ਨੇ ਆਪਣੇ ਜਿਊਦਿਆ ਖੜਕ ਸਿੰਘ ਨੂੰ ਰਾਜ ਗੱਦੀ ਤੇ ਬਿਠਾਇਆ ਤੇ ਡੋਗਰਿਆਂ ਨੇ ਚਾਲਾਂ ਚੱਲ ਕੇ ਰਾਜ ਘਰਾਣੇ ਵਿੱਚ ਫੁੱਟ ਪਾ ਦਿੱਤੀ।

ਜਦੋਂ ਮਈ 1844 ਦੋਰਾਨ ਬਾਬਾ ਬੀਰ ਸਿੰਘ ਜੀ ਨੇ ਆਪਣਾ ਡੇਰਾ ਹਰੀਕੇ-ਪੱਤਣ ਲਾਗੇ ਲਗਾਇਆ ਹੋਇਆ ਸੀ ਤਾਂ ਸਰਦਾਰ ਅਤਰ ਸਿੰਘ ਸੰਧਾਵਾਲੀਆ, ਜਵਾਹਰ ਸਿੰਘ ਨਲਵਾ (ਪੁੱਤਰ ਸਰਦਾਰ ਹਰੀ ਸਿੰਘ ਨਲਵਾ), ਦੀਵਾਨ ਵਿਸਾਖਾ ਸਿੰਘ, ਸਰਦਾਰ ਕਸ਼ਮੀਰਾ ਸਿੰਘ ਤੇ ਕਵਰ ਪਿਸ਼ੋਰਾ ਸਿੰਘ ਆਪਣੀਆਂ ਆਪਣੀਆਂ ਫੋਜਾਂ ਸਮੇਤ ਬਾਗੀ ਹੋ ਕੇ ਬਾਬਾ ਬੀਰ ਸਿੰਘ ਪਾਸ ਓਹਨਾਂ ਦੇ ਡੇਰੇ ਚਲੇ ਆਏ।

ਜਦੋਂ ਡੋਗਰਿਆਂ ਨੂੰ ਇਹ ਖਬਰ ਮਿਲੀ ਤਾਂ ਉਹ ਬਹੁਤ ਫਿੱਕਰਮੰਦ ਹੋਏ। ਉਹ ਜਾਣਦੇ ਸਨ ਕਿ ਬਾਬਾ ਬੀਰ ਸਿੰਘ ਜੀ ਪਾਸ ਆਪਣੀਆਂ ਕਿੰਨੀਆਂ ਸਿਪਾਹੀ, ਫੌਜਾਂ, ਖਾਲਸੇ ਤਿਆਰ ਬਰ ਤਿਆਰ ਰਹਿੰਦੇ ਸਨ ਅਤੇ ਇਹਨਾ ਤਿੰਨਾਂ ਦੀਆਂ ਫੌਜਾਂ ਦਾ ਵੀ ਉੱਥੇ ਇੱਕਠੇ ਹੋ ਜਾਣਾ ਉਸ ਵਾਸਤੇ ਬਹੁਤ ਖਤਰਾ ਸੀ। ਤੇ ਉਹ ਇਸਦੇ ਉਪਾਅ ਸੋਚਣ ਲੱਗੇ ਸੀ।

ਇਸ ਤੋ ਪਹਿਲੇ ਡੋਗਰੇ ਭਰਾਵਾਂ ਨੇ ਲਹੌਰ ਦਰਬਾਰ ਵਿੱਚ ਆਪਣੇ ਪੁੱਤਰ (ਹੀਰਾ ਸਿੰਘ) ਨੂੰ ਬਾਦਸ਼ਾਹ ਬਣਾਉਣ ਦੇ ਖਿਆਲ ਨਾਲ ਮਹਾਰਾਜ ਖੜਕ ਸਿੰਘ, ਕੰਵਰ ਨੋਨਿਹਾਲ ਸਿੰਘ ਨੂੰ ਮਰਵਾ ਕੇ ਜਿਹੜੀ ਗੱਦਾਰੀ ਕੀਤੀ ਸੀ ਇਸੇ ਦੁੱਖ ਵਿੱਚ ਬਦਲੇ ਦੀ ਭਾਵਨਾ ਨਾਲ ਸੰਧੇਵਾਲੀਏ ਸਰਦਾਰਾਂ ਨੇ ਧਿਆਨ ਸਿੰਘ ਤੇ ਸ਼ੇਰ ਸਿੰਘ ਨੂੰ ਮਰਵਾਇਆ ਸੀ ਪਰ ਹੀਰਾ ਸਿੰਘ ਦੇ ਮੁੜ ਪ੍ਰਧਾਨ ਮੰਤਰੀ ਬਣਨ ਨਾਲ ਸੰਧਾਵਾਲਿਆਂ ਵਾਸਤੇ ਬਹੁਤ ਮੁਸ਼ਕਿਲ ਆ ਗਈ।

7 ਮਈ 1844 ਨੂੰ ਰਾਜਾ ਹੀਰਾ ਸਿੰਘ ਡੋਗਰਾ ਨੇ ਲਾਭ ਸਿੰਘ ਦੀ ਕਮਾਨ ਹੇਠ ਆਪਣੀ 20,000 ਫੌਜ ਅਤੇ 50 ਤੋਪਾਂ ਸਮੇਤ ਬਾਬਾ ਬੀਰ ਸਿੰਘ ਜੀ ਦੇ ਹਰੀਕੇ-ਪੱਤਣ ਵਾਲੇ ਡੇਰੇ ਨੂੰ ਘੇਰਾ ਪੁਵਾ ਦਿਤਾ। ਬਾਬਾ ਬੀਰ ਸਿੰਘ ਨੂੰ ਸਿੱਖਾਂ ਨੇ ਜਵਾਬੀ ਹਮਲਾ ਕਰਨ ਨੂੰ ਕਿਹਾ ਪ੍ਰੰਤੂ ਬਾਬਾ ਬੀਰ ਸਿੰਘ ਜੀ ਨੇ ਕਿਹਾ “ਅਸੀਂ ਆਪਣੇ ਸਿੱਖ ਭਰਾਵਾਂ ਉੱਤੇ ਕਿਵੇਂ ਹਮਲਾ ਕਰ ਸਕਦੇ ਹਾਂ।”

ਇਸ਼ ਦਾ ਨਤੀਜਾ ਇਹ ਨਿਕਲਿਆ ਕਿ ਡੋਗਰਾ ਫੌਜ ਨੇ ਬਾਬਾ ਬੀਰ ਸਿੰਘ ਜੀ ਤੇ ਹਮਲਾ ਸ਼ੁਰੂ ਕਰ ਦਿੱਤਾ। ਕਈ ਹਜਾਰਾ ਸਿੱਖ ਸੰਗਤਾਂ ਤੇ ਫੋਜੀ ਤਾਕਤ ਹੋਣ ਦੇ ਬਾਵਜੂਦ ਹੱਥ ਨਹੀ ਉਠਾਇਆ ਅਤੇ ਅਤਰ ਸਿੰਘ ਸੰਧਾਵਾਲੀਆ ਤੇ ਕਵਰ ਕਸ਼ਮੀਰਾ ਸਿੰਘ ਤੇ ਕਵਰ ਪਿਸ਼ੋਰਾ ਸਿੰਘ ਨੂੰ ਬਚਾਉਣ ਦਾ ਬਾਬਾ ਬੀਰ ਸਿੰਘ ਜੀ ਦਾ ਜਿਹੜਾ ਭਰੋਸਾ ਦਿੱਤਾ ਸੀ ਉਹ ਸ਼ਹੀਦ ਹੋ ਕੇ ਨਿਭਾਇਆ।

ਜਦੋ ਜੰਗ ਬੰਦ ਹੋ ਗਈ ਸਰਦਾਰ ਭਗਵਾਨ ਸਿੰਘ ਤੇ ਸਰਦਾਰ ਪੰਜਾਬ ਸਿੰਘ ਜੋ ਬਾਬਾ ਜੀ ਦੇ ਸ਼ਰਧਾਲੂ ਸਨ, ਇਹਨਾ ਨੇ 15 –20 ਜਵਾਨ ਨਾਲ ਲੈ ਕੇ ਜਖਮੀਆ ਨੂੰ ਮਰਹੱਮ ਪੱਟੀ ਕੀਤੀ ਅਤੇ ਨਾਲ ਹੀ ਸ਼ਰਬਤ ਵੀ ਪਿਆਉਦੇ ਰਹੇ। ਅੱਖਾਂ ਵਿੱਚ ਅੱਥਰੂ ਕਿਰਦੇ ਰਹਿੰਦੇ ਕਿ ਇਸ ਨੀਚ ਡੋਗਰੇ ਨੇ ਸਾਡੇ ਕੋਲੋਂ ਕੀ ਅਨਰਥ ਕਰਵਾਇਆ ਹੈ। ਜਦੋਂ ਇਹ ਦੋਨੋ ਜਣੇ ਲਾਹੋਰ ਛਾਉਣੀ ਆਏ ਤਾਂ ਕਿਸੇ ਨੀਚ ਨੇ ਰਿਪੋਰਟ ਕਰ ਦਿੱਤੀ ‘ਕਿ ਇਹ ਦੋਨੋ ਜਣੇ ਬਾਬਾ ਬੀਰ ਸਿੰਘ ਦੇ ਡੇਰੇ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਸ਼ਰਬਤ ਪਿਆਉਦੇ ਰਹੇ। ਜੇਲ੍ਹ ਮੰਤਰੀ ਪੰਡਤ ਜੈਲੇ ਨੇ ਦੋਨਾਂ ਨੂੰ ਸ਼ਰਬਤ ਪਿਲਾਉਣ ਦੇ ਬਦਲੇ 20-20 ਜੁਰਮਾਨਾ ਕਰ ਦਿੱਤਾ ਤੇ ਫਿਰ ਦੋਨਾਂ ਸਰਦਾਰਾਂ ਨੇ ਕਿਹਾ ਕਿ ਬਹੁਤ ਚੰਗਾ ਹੋਇਆ ਜੋ ਸੰਤਾਂ ਨੂੰ ਸ਼ਰਬਤ ਪਿਲਾਉਣ ਦੇ ਬਦਲੇ ਜੁਰਮਾਨਾ ਕੀਤਾ। ਅਸੀਂ 10-10 ਰੁਪਏ ਹੋਰ ਉੱਪਰ ਦਿੰਦੇ ਹਾਂ। ਇਹ ਕਹਿੰਦੇ ਹੋਏ ਦੋਨਾਂ ਨੇ 30-30 ਰੁਪਏ ਜੁਰਮਾਨਾ ਭਰ ਦਿੱਤਾ।

ਹੀਰਾ ਸਿੰਘ, ਲਾਭ ਸਿੰਘ ਤੇ ਪੰਡਤ ਜੱਲਾ ਦੀ ਮੌਤ

ਬਾਬਾ ਬੀਰ ਸਿੰਘ ਜੀ ਦੀ ਸ਼ਹੀਦੀ ਤੋ ਬਾਅਦ ਜਦੋ ਲਾਭ ਸਿੰਘ ਤੇ ਜਲੇ ਨੇ ਇਹ ਇਹ ਰਿਪੋਰਟ ਹੀਰਾ ਸਿੰਘ ਨੂੰ ਦਿੱਤੀ ਤਾਂ ਇਸ ਗੱਲ ਤੋਂ ਖੁਸ਼ ਹੋ ਕੇ ਹੀਰਾ ਸਿੰਘ ਨੇ ਆਪਣੀ ਸਾਰੀ ਫੋਜ ਵਿੱਚ ਇਨਾਮ ਵੰਡੇ। ਓਧਰ ਸਰਦਾਰ ਜਵਾਹਰ ਸਿੰਘ ਨਲਵਾ ਨੇ ਗੁਰੂ ਮਾਰੀ ਫੌਜਾਂ ਕੋਲੋਂ ਬਦਲਾ ਲੈਣ ਲਈ ਸਾਰੇ ਸਿੱਖ ਜਰਨੈਲਾਂ ਨੂੰ ਇੱਕਠੇ ਕੀਤਾ ਜਦੋਂ ਹੀਰਾ ਸਿੰਘ, ਲਾਭ ਸਿੰਘ ਤੇ ਜਲ੍ਹੇ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਹ ਆਪਣਾ ਸਾਰਾ ਖਜਾਨਾ ਲੈ ਕੇ 5000-6000 ਫੌਜਾਂ ਨਾਲ ਜੰਮੂ ਵੱਲ ਭੱਜ ਤੁਰਿਆ। ਜਦੋ ਇਹ ਅਟਕ ਦਰਿਆ ਪਾਰ ਕਰਕੇ ਪਾਣੀ ਪੀਣ ਦੇ ਬਹਾਨੇ ਲੁਬਾਣਿਆਂ ਦੇ ਪਿੰਡ ਵਿੱਚ ਵੜ ਗਏ ਤਾਂ ਸਿੱਖ ਫੌਜਾ ਨੇ ਪਿੰਡ ਨੂੰ ਘੇਰਾ ਪਾ ਕੇ ਇਹਨਾ ਡੋਗਰਿਆਂ ਨੂੰ ਲਲਕਾਰਿਆ ਅਤੇ ਕਿਹਾ ਕਿ ਜੇ ਤੁਸੀ ਰਾਜਪੂਤ ਹੋ ਤਾ ਆਣ ਕੇ ਸਾਡੇ ਨਾਲ ਯੁੱਧ ਕਰੋ। ਜਵਾਹਰ ਸਿੰਘ ਡੋਗਰੇ ਨੇ ਕਿਹਾ ਰਾਜੇ ਨਾਲ ਰਾਜਾ ਲੜੂਗਾ। ਸਿਪਾਹੀ ਨਾਲ ਸਿਪਾਹੀ ਲੜੂਗਾ। ਲਾਭ ਸਿੰਘ ਡੋਗਰਾ ਜਲਾ ਜੰਗ ਵਿੱਚ ਮਾਰੇ ਗਏ। ਜਦੋ ਇਸ ਗੱਲ ਦਾ ਪਤਾ ਹੀਰਾ ਸਿੰਘ ਡੋਗਰੇ ਨੂੰ ਲੱਗਾ ਤਾ ਉਹ ਜੰਮੂ ਵੱਲ ਭੱਜ ਤੁਰਿਆ। ਰਸਤੇ ਵਿੱਚ ਬੇਦੀ ਸਿੰਘਾ ਹੱਥੋ ਮਾਰਿਆ ਗਿਆ। ਸਿੱਖ ਜਰਨੈਲਾਂ ਨੇ ਇਹਨਾਂ ਤਿੰਨਾਂ ਦੇ ਸਿਰ ਵੱਢ ਕੇ ਲਾਹੋਰ ਦੀ ਗਲੀ ਗਲੀ ਵਿੱਚ ਫੇਰੇ। ਲੋਕੀ ਖੁਸ਼ੀ ਹੋ ਕੇ ਜੁੱਤੀਆਂ ਮਾਰਦੇ।

ਗ੍ਰੰਥ ਬੀਰ ਮ੍ਰਿਗੇਸ਼ ਵਿੱਚ ਪੰਡਿਤ ਸ਼ੇਰ ਸਿੰਘ ਲਿੱਖਦੇ ਹਨ ਕਿ ਬਾਬਾ ਬੀਰ ਸਿੰਘ ਜੀ ਦੇ ਲੰਗਰ ਵਿੱਚ ਕਦੀ ਵੀਹ ਹਜਾਰ ਤੋਂ ਵਧੀਕ ਸੰਗਤ ਵੀ ਲੰਗਰ ਛਕਿਆ ਕਰਦੀ ਅਤੇ 700 ਮਣ ਆਟਾ ਤੇ ਦੋ ਢਾਈ ਸੌ ਮਣ ਦਾਲਾਂ ਖਰਚ ਹੁੰਦੀਆਂ ਸਨ। ਬਾਬਾ ਬੀਰ ਸਿੰਘ ਜੀ ਜਦੋਂ ਤੱਕ ਸ਼ਰੀਰ ਵਿੱਚ ਰਹੇ ਇਹਨਾਂ ਦੀ ਲੰਗਰ ਦੀ ਨਿਸ਼ਕਾਮ ਤੇ ਨਿਰਮਾਣ ਸੇਵਾ ਨੂੰ ਦੇਖਦੇ ਰਹੇ। ਭਾਈ ਮਹਾਰਾਜ ਸਿੰਘ ਜੀ ਨੇ ਸ਼੍ਰੀ ਅੰਮ੍ਰਿਤਸਰ ਸਰੋਵਰ ਦੀਆਂ ਚੌਹਾਂ ਬਾਹੀਆਂ ਵਿੱਚ ਸੰਤ ਬੀਰ ਸਿੰਘ ਦੇ ਅੰਗੀਠੇ ਦੀ ਬਿਭੂਤੀ (ਜੋ ਲਿਆਂਦੀ ਸੀ) ਪਾਈ ਤੇ ਪੰਜ ਘੋੜੇ ਹਰਮਿੰਦਰ ਸਾਹਿਬ, ਪੰਜ ਘੋੜੇ ਸ਼੍ਰੀ ਅਕਾਲ ਤੱਖਤ ਸਾਹਿਬ ਭੇਂਟ ਕਰਕੇ 125 ਰੁਪਏ ਦਾ ਕੜਾਹ ਪ੍ਰਸਾਦ ਚੜਾਇਆ। ਫਿਰ ਏਸੇ ਤਰਾਂ ਦੀ ਬਿਭੂਤੀ ਨੋਰੰਗਾਬਾਦ, ਰਤੋ ਕੀ ਗਗੋਬੂਆ (ਠੱਟਾ ਟਿੱਬਾ) ਜਿਲ੍ਹਾ ਕਪੂਰਥਲਾ ਵਿੱਚ ਸਤਿਕਾਰ ਵੱਜੋ ਰਖਾ ਕੇ ਯਾਦਗਾਰੀ ਦਮਦਮਾ ਸਾਹਿਬ ਸਥਾਨ ਬਣਵਾਏ। ਸੋ ਆਪ ਦੇ ਪੰਜਾਬ ਭਰ ਵਿੱਚ 360 ਅਸਥਾਨਾ ਵਿੱਚੋ ਉੱਕਤ ਅਸਥਾਨ ਬਹੁਤ ਪ੍ਰਸਿੱਧ ਹਨ ਅਤੇ ਬੇਹੱਦ ਸਤਿਕਾਰੇ ਜਾਂਦੇ ਹਨ।

Baba Bir Singh Jee of Naurangabad

Baba Bir Singh jee (1768-1844) was a Sikh saint, holy man and great warrior who practiced Gurmat in its purity. Being disgusted at the events that followed the death of Maharaja Ranjit Singh, the Sikhs talked of making Baba Bir Singh jee their ruler King or Prime Minister. After Maharaja Ranjit Singh’s death the anti-Panthic Dogra clan took control of the Sikh Kingdom and led an attack on Baba Bir Singh jee’s dera (camp) which led to Baba jee’s heroic shaheedi (martyrdom) which will be remembered throughout Sikh history.

A GLIMPSE AT THE LIFE OF
BABA BIR SINGH JEE OF NAURANGABAD

Background
Baba Bir Singh jee was born in July 1768 at the village of Gaggobua in Amritsar district. After his father, Bhai Seva Singh jee, became martyred in a military campaign in Multan, he joined the Sikh army. He took part in Maharaja Ranjit Singh’s campaigns for the capture of Kashmir and Peshawar. After several years of active service, he secured his dismissal and began preaching Gurmat. He set up his dera (camp) in the village of Naurangabad in Amritsar district, near Tarn Taran, which became very popular. It is said that about 4,500 visitors were fed langar every day. As a result of Baba jee’s influence on the people, he had a volunteer army of 1,200 musket men and 3,000 horse men. Baba jee supported Maharaja Ranjit Singh’s rule and after the death of the Maharaja in 1839, he was deeply saddened to see the courtiers fight amongst themselves fuelled by jealousy, envy and anti-Sikh interests.


Sikhs turn to Baba Jee
During this critical period, Sikh soldiers and ordinary Sangat began to turn to Baba jee for guidance. On 2nd May 1844, Atar Singh Sandhanvalia, who had been in residence in British India for some time, crossed the Sutlej river into the Sikh territory and joined Baba Bir Singh jee who was then camping near Harike Pattan. The two surviving sons of Maharaja Ranjit Singh, Prince Kashmira Singh and Prince Pashaura Singh, and many Sikh Sardaars (chiefs), including Jawahar Singh Nalva, son of the famous Sikh general Hari Singh Nalwa, and Diwan Baisaakha Singh, had already taken refuge at Baba jee’s dera. Baba jee’s camp had become the centre of the Sikh revolt against the Dogra dominance over the Panjab.


Dogra Rulers Order Attack
Hira Singh Dogra, the then ruler of the Sikh kingdom based in Lahore, sent a strong force comprising 20,000 men and 50 guns to attack Baba jee’s dera and capture the two surviving sons of Maharaja Ranjit Singh, fearing that he will lose rule to the Sikhs. At first the Sikh army of Lahore refused to attack the camp of a holy saint, however with the lies that Attar Singh joining Baba Bir Singh was a sign that they supported the British and planned to attack the Sikh kingdom influenced the Sikh army to follow the orders of the attack. The Sikh army besieged the camp on 7th May 1844.


Love for a fellow Sikh
Baba jee instructed the Sikhs to cook langar. Daal, Parshaadey, Kheer, and Degh were prepared as if they were cooking for thousands of people. Baba jee instructed that food should be placed in all the rooms of the fortress and that a full Baataa (bowl) of Degh should be in Guru Sahib’s presence ready for the arrival of the guests. Baba jee got the Sikhs to sing Gurbani. When the attack began on the fort, the Sikhs in the fort asked Baba jee for permission to fire back. Baba jee replied, “No! They are our brothers, not enemies. They are in the image (roop) of the Guru” The Sikhs inside the fort said, “But they are attacking us.” “They don’t realise that we are their brothers. However, we know they are. We cannot disrespect the Guru’s roop. This knowledge makes all the difference.” The difference was death. Those who value the Guru’s ideal of brotherhood, prefer death.

ਸਿੰਘ ਸਿੰਘ ਪਰ ਸ਼ਸਤ੍ਰ ਨ ਕਰੇ ॥ ਜਾਨ ਗੁਰੂ ਖਾਲਸੇ ਤੇ ਡਰੇ ॥੪੩॥
singh singh par shastar na kare. jaan guru khalse te dare ||43||
“A Sikh should never attack another Sikh. He should recognise others as the Guru Khalsa and should remain fearful of them (i.e. respect them).”
(Rehitnama: Bhai Desa Singh)


The bloody massacre
Baba jee sat in the presence of Sri Guru Granth Sahib jee and absorbed himself in Bhagti (meditation). The Lahore Darbaar’s forces were shocked that there was no retaliation from the Sikhs inside the fort. They stormed inside the fort without a fight and slaughtered the Sikh Sangat and Baba Bir Singh jee’s men. Baba Jee’s right knee was shattered by a tank shell and his body was pierced with countless bullets and thousands of Sikhs were killed. Maharaja Ranjit Singh’s two surving sons died in the onslaught and in the panic, hundreds of Baba Jee’s followers were drowned in the river while trying to cross it.


Aftermath
General Court’s battalion, which had played a leading part in the action, was boycotted when it reached the headquarters and was always referred to as Guru-maar (killer of the Guru or holy man). The attacking troops never forgave Hira Singh Dogra for forcing them into an action which led to the death of a holy saint, despite his attempts to promise to build a memorial where Baba Bir Singh jee had been cremated and provide money for its maintenance. He had to pay for this onslaught on Naurangabad with his own life. The killing of Baba Bir Singh jee and a subsequent attempt by Hira Singh Dogra’s favourite, Pandit Jalla, to poison Maharani Jind Kaur aroused strong feelings amongst the Sikh army. Fearing his death, Hira Singh Dogra abandoned Lahore, leaving with 4,000 of his trusted troops and several cartloads of gold, silver and jewels removed from the treasury, but a Sikh force led by Jawahar Singh and Sham Singh Attari-vala overtook him on the way, killing him along with his adviser, Pandit Jalla, on 21st December 1844.

Summary
In describing a worthy and blessed Sikh, Bhai Gurdaas jee writes in the last two lines:

ਗੁਰ ਸਿਖ ਗੁਰ ਸਿਖ ਪੂਜ ਕੈ ਭਾਇ ਭਗਿਤ ਭੈ ਭਾਣਾ ਭਾਵੈ ॥
gur sikh gur sikh pooj kai bhaae bhagat bhai bhaanaa bhaavai.
(Worthy is that Sikh) who loves another Sikh and embraces the love, devotion, and fear of Waheguru.

ਆਪੁ ਗਵਾਇ ਨ ਆਪੁ ਗਣਾਵੈ ॥12॥
aap gavaae na aap ganaavai. ||12||
That person loses their ego and does not assert themselves.
(Vaar 6: Pauri 12)

Dhan Hai Guru, Dhan Hai Teree Sikhee

Originally Published By Manvir Singh

Leave a comment

Your email address will not be published.