Super Exciting Hockey Final Between Delhi and Punjab

 


Hockey India League final: Delhi beat Punjab 3-1 in penalty shoot-out to win the title

Delhi Wave Riders held their nerve to beat Jaypee Punjab Warriors in the penalty shoot-out after the two teams finished 3-3 at full time.

ਫਾਈਨਲ ਮੈਚ ਦਾ ਨਤੀਜਾ ਚਾਹੇ ਕੁੱਝ ਵੀ ਰਿਹਾ ਹੋਵੇ, ਪਰ ਹੀਰੋ ਹਾਕੀ ਇੰਡੀਆ ਲੀਗ ਦਾ ਜਾਦੂ ਪੂਰੀ ਤਰ੍ਹਾਂ ਸਿਰ ਚੜ੍ਹਕੇ ਬੋਲਿਆ ਹੈ। ਦੇਸ਼ ਵਿੱਚ ਰਾਸ਼ਟਰੀ ਖੇਡ ਹਾਕੀ ਨੂੰ ਉਤਸ਼ਾਹਤ ਕਰਨ ਲਈ ਆਈ.ਪੀ.ਐਲ. ਦੀ ਤਰਜ ਤੇ ਹੋਇਆ ਇਹ ਟੂਰਨਾਮੈਂਟ ਕਾਮਯਾਬੀ ਦੇ ਪੂਰੇ ਝੰਡੇ ਗੱਡ ਗਿਆ ਹੈ। ਜਿਸ ਰਾਹੀਂ ਦੇਸ਼ ਦੇ ਯੁਵਾ ਖਿਡਾਰੀਆਂ ਦੇ ਨਾਲ ਨਾਲ ਵਿਦੇਸ਼ੀ ਖਿਡਾਰੀਆਂ ਦੀ ਹਾਕੀ ਦੇ ਜੌਹਰ ਵੇਖਣ ਨੂੰ ਮਿਲੇ ਹਨ।

ਕੱਲ ਫਾਈਨਲ ਵਾਲੇ ਦਿਨ ਕੁੱਝ ਵੱਖਰੀ ਤਰ੍ਹਾਂ ਦਾ ਅਹਿਸਾਸ ਹੋਇਆ, ਜਦੋਂ ਕੱਲ ਖੇਡੇ ਗਏ ਦੋਨੋਂ ਮੈਚਾਂ ਵਿੱਚ ਖੇਡ ਦੇ ਪੂਰੇ ਸਮੇਂ ਵਿੱਚ ਕੋਈ ਨਤੀਜਾ ਨਾ ਨਿਕਲਣ ਕਰਕੇ ਪੈਨਲਟੀ ਸ਼ੂਟ ਆਊਟ ਦਾ ਸਹਾਰਾ ਲੈਣਾ ਪਿਆ।
ਆਮ ਕਰਕੇ ਪੈਨਲਟੀ ਸ਼ੂਟ ਆਊਟ ਡੀ ਦੇ ਵਿਚੋਂ ਗੋਲਕੀਪਰ ਵੱਲ ਲਗਾਏ ਜਾਂਦੇ ਹਨ। ਪਰ ਇਸ ਵਾਰ 25 ਗਜ਼ ਵਾਲੀ ਰੇਖਾ ਤੋਂ 8 ਸੈਕੰਡ ਵੋਿੱਚ ਪੈਨਲਟੀ ਸ਼ੂਟ ਲਗਾਉਣਾ ਸੀ, ਜਿਸ ਕਰਕੇ ਗੋਲਕੀਪਰ ਨੂੰ ਸੰਭਲਣ ਦਾ ਪੂਰਾ ਪੂਰਾ ਮੌਕਾ ਮਿਲ ਰਿਹਾ ਸੀ। ਟੈਕਨੀਕਲੀ ਪੈਨਲਟੀ ਸ਼ੂਟ ਆਊਟ ਦਾ ਇਹ ਨਵਾਂ ਤਰੀਕਾ ਬਹੁਤ ਹੀ ਪ੍ਰਭਾਵਸ਼ਾਲੀ ਲੱਗਿਆ।

ਖੈਰ, ਦਿੱਲੀ ਵਾਲਿਓ, ਫਾਈਨਲ ਮੈਚ ਜਿੱਤਣ ਦੀਆਂ ਵਧਾਈਆਂ।

Leave a comment

Your email address will not be published.