Singer Sufi JD’s Noble Act Touches Many Hearts at Concert


ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜਦੋਂ ਪੰਜਾਬ ,ਪੰਜਾਬੀਅਤ ਅਤੇ ਸਿੱਖੀ ਦੀ ਸ਼ਾਨ ਨੂੰ ਚਾਰ ਚੰਦ ਲਾਉਣ ਵਾਲੇ ਇਕ ਦਰਵੇਸ਼ ਜੇਹੇ ਕਲਾਕਾਰ Sufi JD, ਜਿਸ ਨੇ ਪਿਛਲੇ ਦਿਨੀਂ ਗ੍ਰੇਟਰ noida,utar pardesh ਵਿੱਚ ਆਪਣੇ ਪਿਛੇ DANCERS ਨੂੰ ਨਚਣ ਤੋਂ ਮਨਾ ਕਰ ਕੇ ਤੇ ਆਪਣੇ ਨਾਲ ਇਕ NGO ਦੇ ਲੱਗਭੱਗ 20 ਅਨਾਥ ਬੱਚੇ-ਬੱਚੀਆਂ ਨੂੰ ਸਟੇਜ ਤੇ ਚੜ੍ਹਾ ਲਿਆ ਅਤੇ ਕੁਝ ਗਾਉਣ ਤੋ ਪਹਿਲਾਂ ਇਸ ਨੇ ਆਪਣੀ ਗੋਦੀ ਵਿੱਚ ਇਕ ਬੱਚਾ ਬਿਠਾ ਕੇ ਸਰੋਤੇਆਂ ਨੂੰ ਇਹ ਸਵਾਲ ਕੀਤਾ “ਕੀ ਅਸੀਂ ਕਦੇ ਕਿਸੇ ਅਨਾਥ ਬੱਚੇ ਦੀ ਭਲਾਈ ਬਾਰੇ ਸੋਚਿਆ ਹੈ?,ਕਦੇ ਸੋਚਿਆ ਹੈ ਕੇ ਇਹ ਵੀ ਤੁਹਾਡੇ ਘਰ ਦੇ ਬਚੇਂਆਂ ਜੇਹੇ ਹੀ ਨੇ,ਇਹਨਾ ਦੇ ਵੀ ਅੰਦਰ ਰੱਬ ਵਸਦਾ ਹੈ?” ਓਸ ਵੇਲੇ 2000 ਸਰੋਤੇਆਂ ਦੇ ਵੱਡੇ ਇਕਠ ਵਿਚ ਸੰਨਾਟਾ ਜਿਹਾ ਛਾ ਗਿਆ

sufi jd singer

ਸਟੇਜ ਤੇ ਬੈਠੇ ਇਸ ਸੂਫੀ ਕਲਾਕਾਰ ਦੀਯਾਂ ਅਖਾਂ ਵਿਚ ਓਸ ਵੇਲੇ ਸਾਫ਼ ਹੰਜੂ ਵੇਖੇ ਜਾ ਸਕਦੇ ਸਨ, Sufi JD ਲੰਮਾ ਸਮਾਂ ਸਟੇਜ ਤੇ ਭਰੇ ਮਨ ਨਾਲ ਬੋਲਦਾ ਰਿਹਾ ਅਤੇ ਹੰਜੂਆਂ ਨਾਲ ਭਿਜੀਆਂ ਅਖਾਂ ਨੂੰ ਪੂੰਝ ਕੇ ਸਬ ਨੂੰ ਲਾਸਾਨੀ ਲਫਜਾਂ ਨਾਲ ਭਰਿਯਾ ਇਕ ਗੀਤ ਗਾ ਕੇ ਸੁਨਾਯਾ, ਓਥੇ ਬੈਠੇ ਲਗਭਗ ਹਰ ਇਨਸਾਨ ਨੂੰ ਗੀਤ ਦੇ ਇਕ-੨ ਲਫ਼ਜ਼ ਨੇ ਕਾਲ਼ਜੇ ਨੂੰ ਡੂੰਘੀ ਤਰਾ ਹਲੂਣ ਕੇ ਰਖ ਦਿਤਾ। ਗੀਤ ਇਨਾ ਲਾਜਵਾਬ ਸੀ ਕੇ ਅੱਜ ਤੱਕ ਦਿਲ ਦਿਮਾਗ ਚੋਂ ਨਹੀ ਨਿਕਲ ਰਿਹਾ।ਰੂਹ ਵਿਚ ਉਤਰ ਗਯਾ ਸੀ ਓਹ ਗੀਤ।
ਗੀਤ ਦੇ ਬੋਲ ਸਨ,

ਮੈਂ ਮੈਂ ਕਰਦਾ ਬੰਦਿਆ
ਤੈਂ ਮੁੱਕ ਜਾਣਾ,
ਚਲਦਿਆਂ ਚਲਦਿਆਂ,
ਇਹ ਸਾਹ ਰੁਕ ਜਾਣਾ ।

ਕਲਾਕਾਰ ਪੈਸੇ ਲਈ ਕੰਮ ਕਰਦਾ ਹੈ, ਪਰ ਓਸ ਨੇ ਇਸ show ਦਾ ਇਕ ਵੀ ਪੈਸਾ ਨਹੀ ਲਿਯਾ ਅਤੇ ਸਬ ਨੂੰ ਓਹਨਾ ਬਚੇਆਂ ਲਈ ਕੁਝ ਨਾ ਕੁਝ ਹੇਲ੍ਪ ਕਰਨ ਲਈ ਕਹਿ ਕੇ ਵਾਪਿਸ ਪਰਤ ਗਯਾ। ਓਸ ਵੇਲੇ ਹਰ ਸ਼ਖ਼ਸ ਦੀ ਜ਼ੁਬਾਨ ਤੇ ਬਸ ਇਕੋ ਨਾਮ ਦੀ ਚਰਚਾ ਹੋ ਰਹੀ ਸੀ ਓਹ ਸੀ Sufi JD, ਆਪਣੇ ਨਾਮ ਜਿਹਾ ਕੰਮ ਵੀ ਕਰ ਗਯਾ।

Submitted by: Simrat Kaur Khalsa

Tags sufi jd

Share this post