Sikh Basketball Players React to Turban Ban During FIBA Asia Cup

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਂਸਦ ਹਰਸਮਿਰਤ ਕੌਰ ਬਾਦਲ ਨੇ ਇੰਟਰਨੈਸ਼ਨਲ ਬਾਸਕਿਟਬਾਲ ਫੈਡਰੇਸ਼ਨ ਵੱਲੋਂ ਚੀਨ ਵਿੱਚ ਕਰਵਾਏ ਜਾ ਰਹੇ ਏਸ਼ੀਆ ਕੱਪ ਦੌਰਾਨ ਭਾਰਤ ਦੇ ਦੋ ਸਿੱਖ ਖਿਡਾਰੀਆਂ ਅੰਮ੍ਰਿਤਪਾਲ ਸਿੰਘ ਤੇ ਅਮਜੋਤ ਸਿੰਘ ਨੂੰ ਛੋਟੀ ਦਸਤਾਰ (ਪਟਕਾ) ਸਜਾ ਕੇ ਬਾਸਕਿਟਬਾਲ ਖੇਡਣ ਤੋਂ ਰੋਕੇ ਜਾਣ ਦੀ ਸਖਤ ਨਿਖੇਧੀ ਕੀਤੀ ਹੈ… ਦਰਅਸਲ ਏਸ਼ੀਆ ਕੱਪ ਦੌਰਾਨ ਜਦ ਜਾਪਾਨ-ਭਾਰਤ ਦਾ ਮੈਚ ਸ਼ੁਰੂ ਹੋਣ ਜਾ ਰਿਹਾ ਸੀ ਤਾਂ ਮੈਚ ਪ੍ਰਬੰਧਕਾਂ ਨੇ ਇਕਦਮ ਇਹ ਨਿਯਮ ਸੁਣਾ ਦਿੱਤਾ ਕਿ ਇਹ ਅੰਤਰਰਾਸ਼ਟਰੀ ਮੈਚ ਬਿਨਾਂ ਕਿਸੇ HEADCOVER ਤੋਂ ਹੀ ਖੇਡਿਆ ਜਾਵੇਗਾ… ਤੇ ਭਾਰਤੀ ਸਿੱਖ ਖਿਡਾਰੀ ਅਮਜੋਤ ਤੇ ਅੰਮ੍ਰਿਤਪਾਲ ਜੋ ਕੇਸਧਾਰੀ ਹਨ ਤੇ ਹਮੇਸ਼ਾ ਸਿਰ ਤੇ ਛੋਟੀ ਦਸਤਾਰ ਬੰਨ ਕੇ ਖੇਡਦੇ ਹਨ ਨੂੰ ਦਸਤਾਰ ਉਤਾਰ ਕੇ ਮੈਚ ਖੇਡੇ ਜਾਣ ਦੀ ਹਦਾਇਤ ਸੁਣਾ ਦਿੱਤੀ ਗਈ… ਇਕਦਮ ਅਜਿਹੀ CONDITION ਲਾਏ ਜਾਣ ਤੇ ਦੋਵਾਂ ਖਿਡਾਰੀਆਂ ਨੂੰ ਦਸਤਾਰ ਉਤਾਰ ਕੇ ਖੇਡਣਾ ਪਿਆ… ਦੋਵਾਂ ਖਿਡਾਰੀਆਂ ਨੇ ਦੱਸਿਆ ਕਿ ਮੈਚ ਦੌਰਾਨ ਉਨਾਂ ਨੂੰ ਵਾਲ ਪਿੱਛੇ ਵੱਲ ਬੰਨ ਕੇ ਖੇਡਣ ਨਾਲ ਕਾਫ਼ੀ ਮੁਸ਼ਕਿਲ ਆਈ… ਇਹ ਦੂਜੀ ਵਾਰ ਹੈ ਜਦ ਫ਼ੀਬਾ ਨੇ ਸਿੱਖ ਖਿਡਾਰੀਆਂ ਨੂੰ ਸਿਰ ਤੇ ਛੋਟੀ ਦਸਤਾਰ ਸਜਾ ਕੇ ਬਾਸਕਿਟਬਾਲ ਖੇਡਣ ਤੋਂ ਰੋਕਿਆ ਹੈ… ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇੰਟਰਨੈਸ਼ਨਲ ਵਰਲਡ ਸੰਸਥਾ ਵੱਲੋਂ ਫੁੱਟਬਾਲ ਮੈਚ ਖੇਡਣ ਸਮੇਂ ਸਿੱਖ ਖਿਡਾਰੀਆਂ ਨੂੰ ਛੋਟੀ ਦਸਤਾਰ ਸਜਾ ਕੇ ਖੇਡਣ ਤੋਂ ਰੋਕਿਆ ਗਿਆ ਸੀ ਜਿਸ ਦੀ ਕੌਮਾਂਤਰੀ ਪੱਧਰ ਤੇ ਵਿਰੋਧਤਾ ਹੋਈ ਸੀ, ਜਿਸ ਤੋਂ ਬਾਅਦ ਫੀਫਾ ਵੱਲੋਂ ਆਪਣੇ ਨਿਯਮ ਵਿੱਚ ਸੋਧ ਕਰਕੇ ਸਿੱਖ ਖਿਡਾਰੀਆਂ ਨੂੰ ਦਸਤਾਰ (ਪਟਕਾ) ਬੰਨ ਕੇ ਫੁੱਟਬਾਲ ਖੇਡਣ ਦੀ ਇਜ਼ਾਜਤ ਦਿੱਤੀ ਗਈ ਸੀ, ਪਰ ਹੁਣ ਮੁੜ ਤੋਂ ਫੀਬਾ ਨੇ ਉਹੀ ਨਿੰਦਣਯੋਗ ਕਾਰਵਾਈ ਕੀਤੀ ਹੈ…. Via ABP Sanjha
i

Leave a comment

Your email address will not be published.