Salman Khan Slaps Bodyguard For Misbehavior With Sikh Boy

Bollywood actor Salman Khan slapped his body guard for misbehaving with a Sikh boy as he was being escorted out of the premiere for his new film Bharat. The film premiere had just ended and the bodyguards were pushing fans out of the way. Several kids were lined up to meet Salman Khan as he was exiting.

Salman Khan noticed a Sikh boy being pushed with excessive force and he immediately slapped the body guard in the face. The actor being angry that little kids were being manhandled by the body guards.

The boy in the video is seen wearing a red patka and clearly being pushed by the body guard.

ਦਰਅਸਲ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਸਲਮਾਨ ਖ਼ਾਨ ਫ਼ਿਲਮ ਦਾ ਪ੍ਰੀਮਿਅਰ ਖ਼ਤਮ ਹੋਣ ਤੋਂ ਬਾਅਦ ਪੀਵੀਆਰ ਫੀਓਨਿਕਸ ਮਿਲਜ਼ ‘ਚੋਂ ਬਾਹਰ ਨਿਕਲਦੇ ਵਿਖਾਈ ਦੇ ਰਹੇ ਹਨ। ਇਸੇ ਦੌਰਾਨ ਗੁਲਾਬੀ ਪਟਕਾ ਬੰਨ੍ਹੀ ਇਕ ਸਿੱਖ ਬੱਚਾ ਸਲਮਾਨ ਦੀ ਉਡੀਕ ਕਰ ਰਿਹਾ ਸੀ। ਜਿਉਂ ਹੀ ਸਲਮਾਨ ਅੱਗੇ ਵਧਿਆ ਉਸ ਤੋਂ ਅੱਗੇ ਚੱਲ ਰਹੇ ਬਾਡੀਗਾਰਡ ਨੇ ਉਸ ਬੱਚੇ ਨੂੰ ਜ਼ੋਰ ਦੀ ਝਟਕਾ ਦੇ ਕੇ ਰਸਤੇ ਵਿੱਚੋਂ ਪਿੱਛੇ ਕਰ ਦਿੱਤਾ।

ਇਹ ਵੇਖ ਸਲਮਾਨ ਦਾ ਪਾਰਾ ਚੜ੍ਹ ਗਿਆ ਅਤੇ ਉਸ ਨੇ ਤੁਰੰਤ ਬਾਡੀਗਾਰਡ ਦੇ ਥੱਪੜ ਜੜ ਦਿੱਤਾ। ਸਲਮਾਨ ਖ਼ਾਨ ਦਾ ਇਹ ਰੂਪ ਵੇਖ ਸੁਰੱਖਿਆ ਕਰਮੀ ਅਤੇ ਉੱਥੇ ਮੌਜੂਦ ਲੋਕ ਵੀ ਹੈਰਾਨ ਰਹਿ ਗਏ। ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਵੀਡੀਓ ਪੁਰਾਣੀ ਹੈ, ਪਰ ਵੀਡੀਓ ‘ਚ ਨਜ਼ਰ ਆ ਰਹੇ ‘ਭਾਰਤ’ ਫ਼ਿਲਮ ਦੇ ਪੋਸਟਰ ਇਸ ਗੱਲ ਦਾ ਸਬੂਤ ਹਨ ਕਿ ਇਹ ਤਾਜ਼ਾ ਘਟਨਾ ਹੈ।

Leave a comment

Your email address will not be published.