Constable Beaten In Patiala After Bribe From Car Driver Who Killed Motorcyclist



ਪਟਿਆਲਾ ਚੰਡੀਗੜ੍ਹ ਮੁੱਖ ਮਾਰਗ ‘ਤੇ ਰਾਜਪੁਰਾ ਚੁੰਗੀ ਕੋਲ ਇੱਕ ਤੇਜ਼ ਰਫਤਾਰ ਗੱਡੀ ਨੇ ਮੋਟਰਸਾਈਕਲ ‘ਤੇ ਜਾ ਰਹੇ ਸੋਹਨ ਲਾਲ ਨੂੰ ਟੱਕਰ ਮਾਰ ਦਿੱਤੀ ਜਿਸਦੀ ਮੌਕੇ ‘ਤੇ ਹੀ ਮੌਤ ਹੋ ਗਈ।

ਹੱਦ ਉਦੋਂ ਹੋਈ ਜਦੋਂ ਡਿਊਟੀ ‘ਤੇ ਤੈਨਾਤ ਪੰਜਾਬ ਪੁਲਿਸ ਦੇ ਹਵਲਦਾਰ ਪਵਿਤਰ ਸਿੰਘ ਨੇ ਟੱਕਰ ਮਾਰਨ ਵਾਲੇ ਉੱਤੇ ਕਾਰਵਾਈ ਕਰਨ ਦੀ ਥਾਂ ਗੱਡੀ ਚਾਲਕ ਨੂੰ ਮੌਕੇ ਤੋਂ ਭਜਾ ਦਿੱਤਾ ਜਿਸ ਕਾਰਨ ਗੁੱਸੇ ਵਿੱਚ ਆਈ ਭੀੜ ਨੇ ਹਵਲਦਾਰ ‘ਤੇ ਰਿਸ਼ਵਤ ਲੈਣ ਦੇ ਦੋਸ਼ ਲਾਉਂਦਿਆਂ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਰੋਹ ਵਿੱਚ ਆਏ ਲੋਕਾਂ ਨੇ ਕਾਫੀ ਸਮਾਂ ਜਾਮ ਲਗਾਈ ਰੱਖਿਆ।

ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਤੇ ਜਾਮ ਖੁਲਵਾਇਆ। ਇਸ ਤੋਂ ਇਲਾਵਾ ਲੋਕਾਂ ਦੁਆਰਾ ਹੋਈ ਮਾਰਕੁੱਟ ਨਾਲ ਜ਼ਖਮੀ ਹੋਏ ਹਵਲਦਾਰ ਪਵਿੱਤਰ ਸਿੰਘ ਨੂੰ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਲੋਕਾਂ ਦੀ ਮੰਗ ਹੈ ਕਿ ਹਵਲਦਾਰ ਨੂੰ ਮੁਅੱਤਲ ਕੀਤਾ ਜਾਵੇ।

Patiala, Chandigarh, on the main path Rajpura free a high-speed car hit a motorcycle going toward Sohan Lal hit him on the spot died.

On duty police sergeant stationed let the man go, who kill the collision process space vehicle driver who drove from the scene by the angry crowd sergeant accused of taking bribes Accusing started beating him . After this outburst came in the long jams.

Police officers arrived at the scene of action jams khulavaia assured. In addition, people with physical assault by injured Constable Rajindra Singh was admitted to the hospital. Demand of the people that the sergeant should be suspended.

Tags patiala

Share this post

error: Content is protected !!