A True Jathedar Akali Phula Singh

English Version Below:

ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੇ ਮਹਾਨ ਸਿੱਖ ਜਰਨੈਲ ਹੋਏ ਹਨ।

ਅਕਾਲੀ ਫੂਲਾ ਸਿੰਘ ਦਾ ਜਨਮ 1760 ਈ. ਵਿਚ ਪਿਤਾ ਸ. ਈਸ਼ਰ ਸਿੰਘ ਤੇ ਮਾਤਾ ਹਰਿ ਕੌਰ ਦੇ ਘਰ ਪਿੰਡ ਸ਼ੀਹਾਂ, ਜ਼ਿਲਾ ਸੰਗਰੂਰ ‘ਚ ਹੋਇਆ। ਆਪ 2 ਭਰਾ ਸਨ, ਸ. ਸੰਤ ਸਿੰਘ ਛੋਟਾ ਸੀ। ਬਚਪਨ ਤੋਂ ਕੁਝ ਸਮੇਂ (2 ਸਾਲ) ਬਾਅਦ ਹੀ ਜਦ 1762 ਨੂੰ ਅਹਿਮਦ ਸ਼ਾਹ ਦੁਰਾਨੀ ਨੇ ਸਿੱਖਾਂ ਦ ਖੁਰਾ-ਖੋਜ ਮਿਟਾਉਣ ਲਈ ਹੱਲਾ ਬੋਲਿਆ ਤਾਂ ਆਪ ਦੇ ਪਿਤਾ ਸ. ਈਸ਼ਰ ਸਿੰਘ ਦੀ ਨਿਸ਼ਾਨ ਵਾਲੀ ਮਿਸਲ ਨੇ ਵਧ-ਚੜ੍ਹ ਕੇ ਵੈਰੀਆਂ ਦਾ ਟਾਕਰਾ ਕੀਤਾ।

ਇਸੇ ਲੜਾਈ ਦੌਰਾਨ ਕਈ ਸਿੰਘ ਸ਼ਹੀਦ ਹੋ ਗਏ, ਉਪਰੰਤ ਆਪ ਦੇ ਪਿਤਾ ਦੇ ਵੀ ਕਾਫੀ ਡੂੰਘਾ ਫੱਟ ਲੱਗਾ। ਇਸੇ ਦੌਰਾਨ ਆਪ ਨੂੰ ਪਿੰਡ ਪਹੁੰਚਾਇਆ ਗਿਆ। ਆਪ ਦੇ ਪਿਤਾ ਨੇ ਆਪ ਦੋਵਾਂ ਭਰਾਵਾਂ ਨੂੰ ਆਪਣੇ ਸਨੇਹੀ ਸ. ਨਰੈਣ ਸਿੰਘ ਦੇ ਹਵਾਲੇ ਕਰਕੇ, ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਸ਼ਹੀਦ ਹੋ ਗਏ। ਬਾਬਾ ਨਰੈਣ ਸਿੰਘ ਨੇ ਦੋਵਾਂ ਭਰਾਵਾਂ ਨੂੰ ਧਾਰਮਿਕ ਵਿੱਦਿਆ, ਸ਼ਸਤਰ ਵਿੱਦਿਆ ਤੇ ਘੋੜ ਸਵਾਰੀ ਵਿਚ ਨਿਪੁੰਨ ਕਰ ਦਿੱਤਾ ਸੀ। ਉਸ ਸਮੇਂ ਆਪ ਦੀ ਉਮਰ 14 ਸਾਲ ਸੀ ਕਿ ਆਪ ਦੀ ਮਾਤਾ ਪੌੜੀ ਤੋਂ ਡਿਗਣ ਕਾਰਨ ਰੱਬ ਨੂੰ ਪਿਆਰੀ ਹੋ ਗਈ।

ਮਾਤਾ ਦੇ ਸਸਕਾਰ ਤੋਂ ਬਾਅਦ ਆਪ ਨੇ ਆਪਣਾ ਘਰ-ਬਾਰ ਛੱਡ ਕੇ ਅਤੇ ਬਾਬਾ ਨਰੈਣ ਸਿੰਘ ਪਾਸੋਂ ਅੰਮ੍ਰਿਤ ਛਕ ਕੇ ਸ਼ਹੀਦਾਂ ਦੀ ਮਿਸਲ ਵਿਚ ਦਾਖ਼ਲ ਹੋ ਕੇ ਸਾਦਾ ਜੀਵਨ ਬਿਤਾਉਣਾ ਸ਼ੁਰੂ ਕਰ ਦਿੱਤਾ। ਆਨੰਦਪੁਰ ਸਾਹਿਬ ਵਿਚ ਧਰਮ ਖਾਤਿਰ ਕਈ ਲੜਾਈਆਂ ਲੜੀਆਂ। ਆਪ ਦਾ ਮਾਣ-ਸਨਮਾਨ ਤੇ ਰੁਤਬਾ ਸਾਰੇ ਜਥੇ ਵਿਚ ਬਹੁਤ ਵਧ ਗਿਆ ਸੀ। ਜਦ 1800 ਈ. ਵਿਚ ਬਾਬਾ ਨਰੈਣ ਸਿੰਘ ਪ੍ਰਲੋਕ ਸਿਧਾਰ ਗਏ ਤਾਂ ਆਪ ਨੂੰ ਜਥੇ ਦਾ ਜਥੇਦਾਰ ਥਾਪਿਆ ਗਿਆ। ਫਿਰ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰੇ ਦੀ ਸੇਵਾ-ਸੰਭਾਲ ਲਈ ਆਪ ਅੰਮ੍ਰਿਤਸਰ ਸਾਹਿਬ ਆ ਗਏ। ਬੁਰਜ ਅਕਾਲੀ ਫੂਲਾ ਸਿੰਘ ਵਿਖੇ ਆਪ ਨੇ ਆਪਣੀ ਰਿਹਾਇਸ਼ ਰੱਖੀ। ਜਦ ਮਹਾਰਾਜਾ ਰਣਜੀਤ ਸਿੰਘ ਨੇ 1801-02 ਦਰਮਿਆਨ ਅੰਮ੍ਰਿਤਸਰ ਨੂੰ ਆਪਣੇ ਰਾਜ ਵਿਚ ਮਿਲਾਉਣ ਖਾਤਿਰ ਹਮਲਾ ਕੀਤਾ ਤਾਂ ਭੰਗੀ ਸਰਦਾਰਾਂ ਅਤੇ ਮਹਾਰਾਜਾ ਦੀ ਅਕਾਲੀ ਫੂਲਾ ਸਿੰਘ ਨੇ ਸੁਲ੍ਹਾ ਕਰਵਾ ਕੇ ਸਿੱਖਾਂ ਨੂੰ ਆਪਸ ਵਿਚ ਲੜਨੋਂ ਰੋਕਿਆ ਤੇ ਭੰਗੀ ਸਰਦਾਰਾਂ ਨੂੰ ਮਹਾਰਾਜੇ ਨੇ ਜਾਗੀਰ ਬਖਸ਼ ਦਿੱਤੀ। ਇਸ ਨਾਲ ਅੰਮ੍ਰਿਤਸਰ ‘ਤੇ ਮਹਾਰਾਜਾ ਸਾਹਿਬ ਦਾ ਕਬਜ਼ਾ ਹੋ ਗਿਆ। ਮਹਾਰਾਜਾ ਸਾਹਿਬ ਨੇ ਦਰਬਾਰ ਸਾਹਿਬ ਦੇ ਟਹਿਲੇ ਲਈ ਬਹੁਤ ਸਾਰੀ ਮਾਇਆ ਅਰਦਾਸ ਕਰਾਈ। ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਲਈ ਕਈ ਜੰਗਾਂ ਲੜੀਆਂ। ਕਸੂਰ ਦੀ ਜੰਗ ਦੌਰਾਨ ਅਕਾਲੀ ਫੂਲਾ ਸਿੰਘ ਨੇ ਆਪਣੀ ਬਹਾਦਰੀ ਦੇ ਐਸੇ ਜੌਹਰ ਵਿਖਾਏ ਕਿ ਮਹਾਰਾਜਾ ਰਣਜੀਤ ਸਿੰਘ ਅਸ਼-ਅਸ਼ ਕਰ ਉੱਠੇ। ਜਦ ਖ਼ਾਲਸਾਈ ਦਲ ਨੇ ਕਸੂਰ ਨੂੰ ਜਾ ਘੇਰਾ ਪਾਇਆ ਤਾਂ ਕੁਤਬਦੀਨ ਬਹੁਤ ਵੱਡੇ ਤੇ ਮਜ਼ਬੂਤ ਕਿਲੇ ਵਿਚ ਬੈਠਾ ਸੀ। ਅਕਾਲੀ ਫੂਲਾ ਸਿੰਘ ਨੇ ਤੋਪਾਂ ਬੀੜ ਕੇ ਗੋਲੇ ਵਰ੍ਹਾਏ। ਕੁਤਬਦੀਨ ਵੀ ਬੜੀ ਬਹਾਦਰੀ ਨਾਲ ਲੜਿਆ। ਉਸ ਨੇ ਲੜਾਈ ਨੂੰ ਕਈ ਦਿਨਾਂ ਤਕ ਲਮਕਾਈ ਰੱਖਿਆ। ਅੰਤ ਅਕਾਲੀ ਫੂਲਾ ਸਿੰਘ ਨੇ ਰਾਤੋ-ਰਾਤ ਕਿਲੇ ਦੀਆਂ ਦੀਵਾਰਾਂ ਹੇਠ ਸੁਰੰਗਾਂ ਲਗਾ ਕੇ ਬਾਰੂਦ ਭਰ ਦਿੱਤਾ ਤੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਬਾਰੂਦ ਨਾਲ ਕਿਲੇ ਦੀਆਂ ਦੀਵਾਰਾਂ ਨੂੰ ਉਡਾ ਦਿੱਤਾ। ਕਿਲੇ ਦੀਆਂ ਕੰਧਾਂ ਢਹਿ ਗਈਆਂ ਤੇ ਉਸੇ ਵਕਤ ਆਪ ਨੇ ਹਮਲਾ ਕਰਕੇ ਕਿਲੇ ‘ਤੇ ਆਪਣਾ ਕਬਜ਼ਾ ਜਮਾ ਲਿਆ। ਕੁਤਬਦੀਨ ਨੂੰ ਫੜ ਕੇ ਮਹਾਰਾਜੇ ਦੇ ਪੇਸ਼ ਕੀਤਾ ਗਿਆ। ਕੁਤਬਦੀਨ ਦੀ ਅਰਜੋਈ ‘ਤੇ ਮਹਾਰਾਜੇ ਨੇ ਉਸ ਦਾ ਗੁਨਾਹ ਬਖਸ਼ ਦਿੱਤਾ। ਇਕ ਵਾਰ ਮਹਾਰਾਜੇ ਕੋਲੋਂ ਕੋਈ ਭੁੱਲ ਹੋ ਗਈ ਸੀ, ਜਿਸ ਲਈ ਆਪ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਬਾਵਜੂਦ ਇਸ ਦੇ ਮਹਾਰਾਜਾ ਰਣਜੀਤ ਸਿੰਘ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਆ ਰਹੇ ਸਨ। ਕਿਸੇ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਇਹ ਖ਼ਬਰ ਜਾ ਸੁਣਾਈ। ਅਕਾਲੀ ਜੀ ਅੱਖ ਦੇ ਫੋਰ ਵਿਚ ਨੰਗੀ ਤਲਵਾਰ ਲੈ ਕੇ ਦਰਸ਼ਨੀ ਡਿਓਢੀ ਅੱਗੇ ਜਾ ਖਲ੍ਹੋਤੇ ਤੇ ਮਹਾਰਾਜੇ ਨੂੰ ਅੰਦਰ ਨਹੀਂ ਜਾਣ ਦਿੱਤਾ। ਮਹਾਰਾਜਾ ਉਸੇ ਵਕਤ ਪਿਛਾਂਹ ਹੋ ਗਿਆ ਅਤੇ ਹੱਥ ਜੋੜ ਕੇ ਮੁਆਫ਼ੀ ਮੰਗੀ ਤੇ ਭੁੱਲ ਬਖਸ਼ਾਉਣ ਲਈ ਮਿੰਨਤ ਕੀਤੀ ਕਿ ਮੈਂ ਸਜ਼ਾ ਭੁਗਤਣ ਲਈ ਤਿਆਰ ਹਾਂ। ਇਹ ਨਿਰਧਾਰਤ ਹੋਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਮਲੀ ਦੇ ਬੂਟੇ ਨਾਲ ਮਹਾਰਾਜੇ ਦੀਆਂ ਮੁਸ਼ਕਾਂ ਕੱਸੀਆਂ ਜਾਣ ਤੇ ਸਰੀਰ ‘ਤੇ 21 ਕੋੜੇ ਲਾਏ ਜਾਣ। ਜਦ ਮਹਾਰਾਜਾ ਨਿਮਰਤਾ ਸਹਿਤ ਹੱਥ ਪਿੱਛੇ ਕਰਕੇ ਮੁਸ਼ਕਾਂ ਬੰਨ੍ਹਾਉਣ ਤੇ ਕੋੜੇ ਖਾਣ ਲਈ ਤਿਆਰ ਹੋ ਗਿਆ ਤਾਂ ਉਸੇ ਵਕਤ ਮਹਾਰਾਜੇ ਦੀ ਸਾਦਗੀ, ਨਿਮਰਤਾ ਤੇ ਗੁਰੂਘਰ ਪ੍ਰਤੀ ਸ਼ਰਧਾ ਵੇਖ ਕੇ ਸਾਰੀ ਸੰਗਤ ਦੇ ਨੇਤਰ ਜਲ ਨਾਲ ਭਰ ਆਏ। ਅਕਾਲੀ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜਾ ਸਾਹਿਬ ਨੂੰ ਬਖਸ਼ ਦਿੱਤਾ ਜਾਏ। ਸੰਗਤ ਦੀ ਇਹ ਗੱਲ ਪ੍ਰਵਾਨ ਕੀਤੀ ਗਈ ਤੇ ਮਹਾਰਾਜਾ ਨੂੰ ਦੁਬਾਰਾ ਅੰਮ੍ਰਿਤ ਛਕਾ ਕੇ ਸ੍ਰੀ ਅਕਾਲ ਤਖ਼ਤ ਸਾਹਬ ਵਲੋਂ ਸਿਰੋਪਾਓ ਬਖਸ਼ ਕੇ ਦਰਸ਼ਨਾਂ ਲਈ ਅੰਦਰ ਜਾਣ ਦਿੱਤਾ।

ਅੰਤ 14 ਮਾਰਚ 1823 ਨੂੰ ਆਪ ਨੌਸ਼ਹਿਰੇ ਦੀ ਆਖਰੀ ਲੜਾਈ ਵਿਚ ਜਿੱਤ ਦਾ ਪਰਚਮ ਲਹਿਰਾ ਕੇ ਸ਼ਹੀਦੀ ਜਾਮ ਪੀ ਗਏ। ਇਹ ਲੜਾਈ ਵੀ ਬਾਕੀ ਲੜਾਈਆਂ ਦੀ ਤਰ੍ਹਾਂ ਆਪ ਦੀ ੂ ਸੂਰਬੀਰਤਾ ਕਰਕੇ ਜਿੱਤੀ ਜਾ ਸਕੀ ਸੀ। ਅਕਾਲੀ ਫੂਲਾ ਸਿੰਘ ਇਕ ਨਿਰਭੈਅ ਤੇ ਨਿਧੜਕ ਯੋਧੇ ਸਨ।

akali phula singh ji

A born leader, who lived his life in accordance with the moral codes of the Sikh Gurus, he even called Maharaja Ranjit Singh to task, when he married outside of the Sikh fold (he had married a Muslim woman, named Moran of Lahore). As the Jathedar of the Akal Takth, Akali Phula Singh, declared that Maharaja Ranjit singh was no longer a Sikh, declaring him to be a Tankhaiya (removed from the Sikh fold). He issued a Huknama, ordering the Maharaja to appear before the Sikh Sangat, in front of the Akal Takht (a tradition begun by Guru Hargobind that has been followed to this day.) To his credit, the mighty Maharaja answered the Huknama (order) of Akali Phula Singh. The humbled Ranjit Singh admitted that he had made a mistake. Akali Phula Singh then ordered a punishment of 50 lashes for Maharaja Ranjit Singh to be carried out immediately.

Ranjit Singh took off his shirt and bowed down to receive his punishment, seeing this Akali Phula Singh asked the Community (Sadh Sangat) to forgive the Maharaja for this mistake. And thus the Maharaja was pardoned, but not before he promised that he would not marry again. Maharaja Ranjit Singh who loved and respected the Harmandir and the Akal Takht, unlike many other monarchs of the World, never tried to replace Akali Phula Singh as Jathedar, remaining true to the authority he had invested in Akali Phula Singh.

AkaliPhulasingh

There were many warriors who kept high the symbol of unflinching will of Khalsa. There were yet many who were went to Khalsa for personal glory, to win estates, etc. But, we are yet to find an example whose only and only purpose was to serve Khalsa and to keep the Nishan Sahib flying high. He was Nihang Akali Phula Singh. Nihang, the word is derived from persian which means ‘crocodile’. Nihangs, were created by Dasam Pita Guru Gobind Singh ji , to serve the Khalsa Community. Nihangs do not marry, and their only purpose is to live and die for Khalsa. Many historians call Nihangs as “Suicide squads”, this is utterly wrong, suicide is a sin in Sikhism. Nihangs only purpose is to fight for the Khalsa’s defense. Akali Phula Singh was born January 14th 1761 in a Village named Shinh, in Amritsar. He joined an order of Nihangs atGolden Temple at an early age where he got all the martial training. Later, when he was 18 years old he shifted to the fort of Gobindgarh became a leader of one of the band of fighters who formed a squad of Sikh army. When Maharaja Ranjit Singhconsolidated Amritsar into his empire by defeating number of families who were ruling this city, Akali Phula Singh, joined Maharaja Ranjit Singhin this noble cause. Due to this very reason he was made the Jathedar of Akal Takth in 1807.

He was born leader, outspoken such that he would even spoke to Ranjit Singh of his problems. When Ranjit Singhmarried to a Muslim woman, named Moran of Lahore, Akali Phula Singh, as he was the Jathedar of Akal Takthdeclared that MaharajaRanjit Singh is not a Sikh anymore and is a Tankhaiyawhich means out of Sikhism. He ordered the defendant to be at Golden Temple before the community. Ranjit Singhcame and admitted that he had made a mistake. Akali Phula Singh ordered him 50 lashes for Maharaja Ranjit Singh right there. Ranjit Singh took off his shirt and bowed down to receive his punishment, at such Akali Phula Singh asked Community (Sadh Sangat) to forgive the Maharaja who has bowed down in front of the Sadh Sangat for this mistake. And thus Maharaja was pardoned, but not before he promised that he will not marry again.

There is another intersting incident of this times, reason which made Maharaja to upgrade his forces to European style. On the day of Muharram on February 25, 1809 A.D., Shia Muslims of Britsh army under Metcaulf, a British general who was visiting Amritsar along with his forces, decided to take out a procession in the streets of Amritsar, even though in Amritsar among Muslims, majority were Sunni muslims. It also happened to be the day of Holi, when Nihangs were celebrating Hola Mohalla along with their celebrated leader and Jathedar of Akal Takth, Akali Phula singh. The Shia procession wended its way through the streets of Amritsar, beating their breasts to the chants of “Hasan, Hussein, Ali” They came in front of Golden Temple, where the Akalis were in prayer. The Akalis remonstrated with the processionists to go elsewhere. Arguments led to scuffle and Shia Seopys under General Metcaulfe came to a head on collision with Akalis. It is not known who were the aggressors. Even Metcalfe was doubtful and conceded that the first shot was probably fired by one of his Shia escorts (Metcalfe No. 72, of 7.3.1809). There were about 50 casualties on both sides. In the end this riot stopped when Ranjit Singh who happened to be in the city personally came forwarded and helped to quell the riot. He also went to Metcalfe and apologized for this riot. Ranjit Singh was immpressed by the discipline shown by the Shia Sepoys under Metcalfe and Ranjit Singh promptly decided to Europeanise his Army.

Akali Phula Singh was against to Europeanise the Khalsa Forces, he believe more in the fighting qualities of Khalsa blessed by Guru Gobind Singh. Ranjit Singh was a statesman who foresaw that he could utilize a well disciplined army to subdue the whole of Punjab and to face British. Then in the same year of 1809, at Ropar Maharaja Ranjit Singh signed a treaty with British to make Satluj a permanent border between the Sarkar Khalsa and British. Akali Phula Singh wanted Maharaja to tore this treaty, he even threat to quit. Maharaja Ranjit Singh explained him that first they will subdue whole of Punjab, and then later they will confront British. This treaty was to make the permanent boundries between Sarkar Khalsa and British territory. Satluj was made a border.

Akali Phula Singh and his command helped Maharaja in the campaigns of Kasur, Multan, and all over Punjab. Nihangs under his command at Multan surpass all bravery when they bowed down one by one to support one side of a Gun to be used to break through the fort and attained martyrdom. Then by 1822 all the regiments of Sarkar Khalsa were Europeanised. Akali Phula Singh was given new arms as well as trained of new tactics by the French General Ventura. Maharaja Ranjit Singhdecided to turn towards North West Frontier province. In 1815 A.D., Maharaja attacked NWFP and levied tribute on number of principalities. Since 10 centuries Pathans and tribesman had plundered Punjab and India, this was the first time that any Punjabi took the battle to their homes. Then in 1823, the Governor of Peshawar did not give tribute to Maharaja Ranjit Singh. Sarkar Khalsa forces led by Akali Phula Singh, General Hari Singh Nalua, Fateh Singh Attariwala, and other General of Sarkar Khalsa marched towards Peshawar.

Battle of Naushera in 1823 A.D., in which thousands were killed was fought with the tribes of Yusufzais, Khattaks and Afridi tribes of Pathans. Prince Sher Singh and Hari Singh Nalua led the advance columns early in 1823. They spanned the river Attock by the means of a pontoon bridge and occupied the fort of Jehangiria. Then Maharaja Ranjit singh along with Akali Phula Singh led the rest of forces upto the Eastern bank of River Attock, but by this time. Tribals had destroyed the pontoon bridge and had besieged Prince Sher Singh and Hari Singh Nalua in the fort. Hastingly, Maharaja Ranjit Singh, who had crossed this river umpteen number of times, decided to cross it and came to the rescue of his son and Hari Singh Nalua just in time. Khattaks and Yusufzais were pushed back and they entrenched themselves one an eminance called Pir Sabak or Tibbi Tiri on the plains between Jehangiria and Peshawar. The main Afghan force under Azim Khan’s brother was separated from the tribal ghazis by a small but swift-running stream, the Landai. The Khalsa Artillery, led by Mian Ghausa bypassed the tribesmem, and reached the bank of Landai, and trained its heavy guns on the opposite bank. Azim Khan made a dash from Peshawar and joined the forces of Afghans on the opposite Bank of Landai. He could not cross the stream due to the heavy bombardment by Khalsa forces from this side of Landai. On the other front of war, Sarkar Khalsa launched an offensive at Pir Sabak Hill. This war was not evenly matched, but Khalsa was outnumbered by the sheer number of Afghans, Khalsa forces made up this by their disciplined and well trained army. Tribal forces fought desperately but were overcome by Sarkar Khalsa’s Gurkhas and Mussalman Najibs. Then Akali Phula Singh and his nihangs moved up to give them the coup de grace . They drove the Khattaks and Yusufzais before them, four thousand Afghans were left dead on the field. Sarkar Khalsa’s fatilities were in hundreds, but still this was too much, cause in those 500 or so soldiers there was one who equalled 125,000, Akali Phula Singh. While pursuing Afghanis, Akali Phula Singh’s horse was shot under him. He took an elephant and pressed on. The error cost him his life. Afghanis saw the man who has so often humbled them, and trained their muskets on him.
Phula Singh was riddled with bullets. He collapsed in his howdah, exhorting nihangs with the last breath of his body not to give way. Mohammad Azim Khan retreated to Peshawar but was too ashamed to face h is people and thus he returned to Afghanistan and died soon.

Eventhough Sarkar Khalsa paid a heavy price in great warrior like Akali Phula Singh, but it was a crushing defeat for Afghans, and it convinced the Pathan tribesmen of the superiority of Punjabi soldiers. Three days later Maharaja entered Peshawar at the head of his victorious troops. The citizens welcomed him and paid homage with nazaranas.

Leave a comment

Your email address will not be published.