ਮਾਤਾ ਦੇ ਇਸ ਸਵਾਲ ਦਾ ਜਵਾਬ ਕੀ ਤੁਹਾਡੇ ਕਿਸੇ ਕੋਲ ਹੈ ਜੇ ਹੈ ਤਾਂ ਜਰੂਰ ਦੱਸਿਓ

ਮਾਤਾ ਦੇ ਇਸ ਸਵਾਲ ਦਾ ਜਵਾਬ ਕੀ ਤੁਹਾਡੇ ਕਿਸੇ ਕੋਲ ਹੈ ਜੇ ਹੈ ਤਾਂ ਜਰੂਰ ਦੱਸਿਓ ……………………….ਸਾਲ ੨੦੧੦ ਦੇ ਨਵੰਬਰ ਮਹੀਨੇ ਦੀ ਗੱਲ ਹੈ ਮੈਂ ਗੁਰਦੁਆਰਾ ਬੰਗਲਾ ਸਾਹਿਬ ਸਵੇਰ ਦੇ ਟਾਈਮ ਕਥਾ ਕਰਕੇ ਆਪਣੀ ਰਿਹਾਇਸ਼ ਤੇ ਆਇਆ ਸੀ ਕਿ ਇਕ ਮਾਤਾ ਜੀ ਦਾ ਫੋਨ ਆਇਆ ਕਿ ਬੇਟਾ ਮੈਂ ਹੁਣੇ ਟੀਵੀ ਤੇ ਤੁਹਾਡੀ ਕਥਾ ਸੁਣੀ ਹੈ ਅਤੇ ਬਹੁਤ ਦੁਖੀ ਹੋਈ ਹਾਂ ਮੈਂ ਮਿਲਣਾ ਹੈ ਤੁਹਾਨੂੰ ਮੈ ਕਿਹਾ ਮਾਤਾ ਜੀ ਮੈ ਇਸ ਟਾਈਮ ਗੁਰਦੁਆਰਾ ਰਕਾਬ ਗੰਜ਼ ਸਾਹਿਬ ਵਿੱਚ ਹਾਂ ਆਪਜੀ ਜਦੋਂ ਮਰਜੀ ਆ ਜਾਇਓ। ਉਸ ਮਾਤਾ ਨੇ ਮੈਨੂੰ ਮਿਲਕੇ ਇੱਕ ਸਵਾਲ ਕੀਤਾ ਜਿਸ ਦਾ ਜਵਾਬ ਮੈਨੂੰ ਅਜੇ ਤੱਕ ਨਹੀ ਮਿਲ ਸਕਿਆ। ਉਹ ਮਾਤਾ ਕਹਿਣ ਲੱਗੀ ਕਿ ਬੇਟਾ ਤੁਸੀ ਬੰਗਲਾ ਸਾਹਿਬ ਕਥਾ ਦੌਰਾਨ ਕਿਹਾ ਕਿ ਬੱਚੀਆਂ ਦਾ ਕਤਲ ਕਰਨ ਵਾਲਾ ਬਹੁਤ ਵੱਡਾ ਪਾਪੀ ਹੈ ਕਿਤੇ ਵੀ ਢੋਈ ਨਹੀ ਮਿਲਦੀ [ ਕਿਉਂਕਿ ਮੈ ਉਸ ਦਿਨ ਭਰੂਣ ਹੱਤਿਆ ਬਾਰੇ ਕਥ ਵਿੱਚ ਬੋਲਿਆ ਸੀ ] ਕੀ ਬੇਟਾ ਇਹ ਸੱਚ ਹੈ। ਮੈਂ ਕਿਹਾ ਮਾਤਾ ਜੀ ਗੁਰਬਾਣੀ ਅਤੇ ਗੁਰ- ਇਤਿਹਾਸ ਵਿੱਚੋਂ ਇਹੀ ਸਿਧਾਂਤ ਮਿਲਦੇ ਹਨ। ਉਹ ਮਾਤਾ ਕਹਿਣ ਲੱਗੀ ਮੇਰੇ ਸਵਾਲ ਦਾ ਫਿਰ ਜਵਾਬ ਦਿਓ ਸਵਾਲ ਸੀ ੨ ਨਵੰਬਰ ੧੯੮੪ ਵਾਲੇ ਦਿਨ ਜਦੋਂ ਸਿੱਖਾਂ ਦੀ ਦਿੱਲੀ ਵਿੱਚ ਕਤਲੇਆਮ ਹੋ ਰਹੀ ਸੀ ਤਾਂ ਸਾਡੇ ਘਰ ਮੇਰੀਆਂ ਦੋ ਬੇਟੀਆਂ ਜਿਹਨਾਂ ਦੀ ਉਮਰ ਵੱਡੀ ੧੬ ਸਾਲ ਅਤੇ ਛੋਟੀ ਢਾਈ ਕੁ ਮਹੀਨੇ ਦੀ ਸੀ ਤੇ ਇੱਕ ਸਾਡੇ ਗੁਆਂਢੀਆਂ ਦੀ ੨੦ ਸਾਲ ਦੀ ਲੜਕੀ ਵੀ ਸਾਡੁ ਘਰ ਸੀ। ਮੇਰੇ ਬੇਟੇ ਦੀ ਉਮਰ ੬ ਸਾਲ ਦੀ ਸੀ। ਸਾਡੈ ਘਰ ਉਤੇ ਵੀ ਭੀੜ ਨੇ ਹਮਲਾ ਕਰ ਦਿੱਤਾ ਮੇਰਾ ਸਹੁਰਾ ਦੌੜ ਕੇ ਬਾਹਰ ਭੀੜ ਵਾਲਿਆਂ ਨੂੰ ਹੱਥ ਜੋੜ ਕੇ ਵਾਸਤੇ ਪਾਉਣ ਲਈ ਗੇਟ ਤੇ ਗਿਆ ਕਿਉਕਿ ਉਸ ਭੀੜ ਵਿੱਚ ਸਾਡੀ ਹੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਕਈ ਲੜਕੇ ਸਨ ਪਰ ਉਹਨਾਂ ਲੜਕਿਆਂ ਨੇ ਮੇਰੇ ਸਹੁਰੇ ਦੇ ਗਲ ਵਿੱਚ ਟਾਇਰ ਪਾ ਕੇ ਅੱਗ ਲਾ ਦਿੱਤੀ ਮੇਰਾ ਸਹੁਰਾ ਵੇਹੜੇ ਵਿੱਚ ਅੱਗ ਨਾਲ ਤੜਫਣ ਲੱਗ ਪਿਆ ਜੋ ਮੇਰੇ ਪਤੀ ਕੋਲੋ ਜਰਿਆ ਨਾ ਗਿਆ ਤੇ ਆਪਣੇ ਪਿਤਾ ਵੱਲ ਮਦਦ ਲਈ ਦੌੜਿਆ ਅਚਾਨਕ ਉਹਨਾਂ ਲੜਕਿਆਂ ਨੇ ਮੇਰੇ ਪਤੀ ਦੇ ਉਪਰ ਹਮਲਾ ਕਰਕੇ ਸਰੀਰ ਵਿੱਚ ਸਰੀਏ ਪ੍ਰੋ ਦਿਤੇ ਮੇਰੇ ਪਤੀ ਦੀਆਂ ਚੀਕਾਂ ਸੁਣ ਕੇ ਮੇਰਾ ਬੇਟਾ ਜੋ ਕੇਵਲ ੬ ਸਾਲ ਦਾ ਸੀ ਮੇਰੇ ਹੱਥਾਂ ਵਿੱਚੋਂ ਹੱਥ ਛੁਡਾ ਕੇ ਆਪਣੇ ਡੈਡੀ ਵੱਲ ਦੌੜਿਆ ਜਿਸਨੂੰ ਉਹਨਾਂ ਨੇ ਉਸੇ ਹੀ ਬਲਦੀ ਹੋਈ ਅੱਗ ਵਿੱਚ ਸੁਟ ਦਿਤਾ ਜਿਸ ਵਿੱਚ ਮੇਰਾ ਸਹੁਰਾ ਸੜ ਰਿਹਾ ਸੀ ਮੇਰੀ ਸਾਰੀ ਦੁਨੀਆ ਉੱਜੜ ਚੁੱਕੀ ਸੀ ਸਭ ਕੁਝ ਖਤਮ ਹੋ ਚੁਕਿਆ ਸੀ ਮੈ ਬੁੱਤ ਬਣਕੇ ਸਭ ਕੁਝ ਅੱਖਾਂ ਸਾਹਮਣੇ ਦੇਖ ਰਹੀ ਸੀ ਪਰ ਫਿਰ ਖਿਆਲ ਆਇਆ ਕਿ ਇਹਨਾਂ ਬੱਚੀਆਂ ਨੂੰ ਬਚਾ ਲਵਾਂ ਮੈ ਘਰ ਦੇ ਪਿਛਲੇ ਪਾਸੇ ਇਕ ਸਟੋਰ ਬਹੁਤ ਹੀ ਗੰਦਾ ਸੀ ਉਸ ਵਿੱਚ ਸਾਰੀਆਂ ਬੱਚੀਆਂ ਨੂੰ ਲੈ ਕੇ ਛੁਪ ਗਈ ਮੇਰੀ ਢਾਈ ਮਹੀਨੇ ਦੀ ਬੇਟੀ ਮੇਰੀ ਕੁਛੜ ਵਿਚ ਹੀ ਸੁੱਤੀ ਹੋਈ ਸੀ ਏਨੇ ਨੂੰ ਉਹਨਾਂ ਲੜਕਿਆਂ ਦੀ ਅਵਾਜ਼ ਮੇਰੇ ਕੰਨਾਂ ਵਿਚ ਪਈ ਜੋ ਬੋਲ ਰਹੇ ਸੀ ਕਿ ਇਹਨਾਂ ਦੀ ਲੜਕੀ ਬਹੁਤ ਸੁੰਦਰ ਹੈ ਉਸਨੂੰ ਪਕੜੀਏ ਤੇ ਘਰ ਦੇ ਅੰਦਰ ਵੜ ਕੇ ਸਾਨੂੰ ਲੱਭਣ ਲੱਗ ਪਏ ਮੈ ਅਤੇ ਮੇਰੀ ਅਤੇ ਗੁਆਢੀਆਂ ਦੀ ਲੜਕੀ ਬਹੁਤ ਡਰ ਗਈਆਂ ਉਧਰੋਂਂ ਮੇਰੀ ਢਾਈ ਮਹੀਨੇ ਦੀ ਛੋਟੀ ਬੇਟੀ ਵੀ ਅਚਾਨਕ ਮੇਰੀ ਗੋਦੀ ਵਿੱਚ ਹੀ ਹਿੱਲੀ ਤਾਂ ਮੈ ਸੋਚਿਆ ਕਿ ਇਹ ਛੋਟੀ ਹੈ ਇਹ ਹੁਣ ਰੋਏਗੀ ਅਤੇ ਉਹਨਾਂ ਨੂੰ ਪਤਾ ਚਲ ਜਾਏਗਾ ਕਿ ਅਸੀਂ ਕਿੱਥੇ ਛੁਪੀਆਂ ਹਾਂ ਮੈਨੂੰ ਹੋਰ ਕੁਝ ਨਹੀ ਸਮਝ ਆਇਆ ਮੈ ਦੋਨਾਂ ਜਵਾਨ ਬੱਚੀਆਂ ਦੀ ਇਜ਼ਤ ਅਤੇ ਜ਼ਿੰਦਗੀ ਬਚਾਉਣ ਲਈ ਆਪਣੀ ਛੋਟੀ ਬੱਚੀ ਨੂੰ ਆਪਣੀ ਹੀ ਗੋਦੀ ਵਿੱਚ ਗਲ ਘੁੱਟ ਕੇ ਮਾਰ ਦਿੱਤਾ। ਉਹਨਾਂ ਲੜਕਿਆਂ ਨੂੰ ਜਦ ਅਸੀਂ ਨਾ ਲੱਭੀਆਂ ਤਾਂ ਉਹ ਘਰ ਨੂ ਅੱਗ ਲਾ ਕੇ ਚਲੇ ਗਏ ਮੈ ਮਰੀ ਹੋਈ ਬੱਚੀ ਨੂੰ ਉਥੇ ਹੀ ਛੱਡ ਕੇ ਸਟੋਰ ਦੀ ਪਿਛਲੀ ਖਿੜਕੀ ਰਾਹੀ ਬਾਹਰ ਦੋਨਾਂ ਬੱਚੀਆਂ ਨੂੰ ਲੈ ਕੇ ਇਕ ਖੂੰਝੇ ਵਿੱਚ ਦੋ ਦਿਨ ਤੱਕ ਬੈਠੇ ਰਹੇ। ਉਹ ਮਾਤਾ ਕਹਿਣ ਲੱਗੀ ਕਿ ਮੈ ਦੋ ਜਵਾਨ ਬੱਚੀਆਂ ਦੀ ਇਜ਼ਤ ਅਤੇ ਜ਼ਿੰਦਗੀ ਬਚਾਉਣ ਵਾਸਤੇ ਆਪਣੀ ਬੱਚੀ ਦਾ ਕਤਲ ਕੀਤਾ ਹੈ ਕੀ ਮੈ ਗੁਨਹਗਾਰ ਹਾਂ ਮੈਨੂੰ ਕਿਤੇ ਢੋਈ ਨਹੀ ਮਿਲੇਗੀ । ਮਾਤਾ ਦੀਆਂ ਗੱਲਾਂ ਸੁਣ ਕੇ ਮੇਰਾ ਰੋਣ ਨਿਕਲ ਗਿਆ ਮੈ ਹੋਰ ਕੋਈ ਜਵਾਬ ਨਹੀ ਦੇ ਸਕਿਆ ਕੇਵਲ ਇਤਨਾ ਹੀ ਕਹਿ ਸਕਿਆ ਕਿ ਮਾਂ ਪਤਾ ਨਹੀ ਪੰਥ ਦਾ ਇਸ ਬਾਰੇ ਕੀ ਵੀਚਾਰ ਹੋਵੇਗਾ ਪਰ ਮੇਰੀ ਆਤਮਾ ਇਹ ਕਹਿੰਦੀ ਹੈ ਕਿ ਤੂੰ ਬੱਚੀ ਦੀ ਕਾਤਲ ਨਹੀ ਬਲਕਿ ਗੁਰੂ ਗੋਬਿੰਦ ਸਿੰਗ ਦੀ ਸਿੱਖ ਬੇਟੀ ਹੈ ਜਿਵੇਂ ਗੁਰੂ ਜੀ ਨੇ ਮਨੁੱਖਤਾ ਤੋਂ ਆਪਣੇ ਪੁੱਤਰ ਵਾਰੇ ਹਨ ਉਸੇ ਹੀ ਤਰਾਂ ਤੂੰ ਸਿੱਖ ਬੱਚੀਆਂ ਤੋਂ ਆਪਣੀ ਧੀ ਵਾਰੀ ਹੈ। ਉਹ ਮਾਤਾ ਆਪਣੀ ਬੇਟੀ ਦੇ ਨਾਲ ਇੰਗਲੈਂਡ ਵਿੱਚ ਰਹਿੰਦੀ ਸੀ ਪਰ ਉਸ ਤੋਂ ਬਾਅਦ ਮੇਰਾ ਉਸ ਮਾਤਾ ਨਾਲ ਸੰਪਰਕ ਨਹੀ ਹੋ ਪਾਇਆ ਅਗਰ ਉਹ ਮਾਤਾ ਸੰਸਾਰ ਵਿੱਚ ਹੈ ਤਾਂ ਮੈ ਇਕ ਵਾਰ ਜਰੂਰ ਮਿਲਣਾ ਚਾਹੁੰਦਾ ਹਾਂ। ਮੈ ਉਸ ਮਾਤਾ ਬਾਰੇ ਕੇਵਲ ਇਤਨਾ ਜਾਣਦਾ ਹਾਂ ਕਿ ਉਹ ਜਮਨਾ ਪਾਰ ਸ਼ਾਹਦਰਾ ਇਲਾਕੇ ਵਿੱਚ ਰਹਿੰਦੀ ਸੀ ਅਤੇ ਉਸ ਦਾ ਨਾਮ ਮਾਤਾ ਇਕਬਾਲ ਕੌਰ ਹੈ। ਅਗਰ ਉਸਦੇ ਪਰਿਵਾਰ ਜਾਂ ਰਿਸ਼ਤੇਦਾਰ ਕੋਈ ਵੀ ਹੋਵੇ ਮੈਨੂੰ ਮੈਸੇਜ ਜਰੂਰ ਕਰਨ ਦੀ ਕਿਰਪਾਲਤਾ ਕਰੇ ਜੀ। ਦਾਸ ਸ਼ਿਵਤੇਗ ਸਿੰਘ

Via Shivtej Singh

Other News:
BBC News: Hundreds of thousands of free, hot meals will be served up at Sikh temples across the UK this week, as part of a tradition known as Langar.

It is a 500-year old system in which food is distributed to those who want it, as a way of promoting equality.

It seems many people are now preferring to go to a local temple for a hot meal than use a food bank.

The Langar or free kitchen was started by the first Sikh Guru, Guru Nanak Dev Ji. It is designed to uphold the principle of equality between all people of the world regardless of religion, caste, colour, creed, age, gender or social status. In addition to the ideals of equality, the tradition of Langar expresses the ethics of sharing, community, inclusiveness and oneness of all humankind. “..the Light of God is in all hearts.” (sggs 282)
For the first time in history, Guruji designed an institution in which all people would sit on the floor together, as equals, to eat the same simple food. It is here that all people high or low, rich or poor, male or female, all sit in the same pangat (literally “row” or “line”) to share and enjoy the food together.


Sikhs Serve 100,000 meals a week at Gurdwaras… by dailysikhupdates
Langar service in progress at Spain Forum 2004
The institution of Guru ka Langar has served the community in many ways. It has ensured the participation of women and children in a task of service for mankind. Women play an important role in the preparation of meals, and the children help in serving food to the pangat. Langar also teaches the etiquette of sitting and eating in a community situation, which has played a great part in upholding the virtue of sameness of all human beings; providing a welcome, secure and protected sanctuary.
Everyone is welcome to share the Langar; no one is turned away. The food is normally served twice a day, every day of the year. Each week a family or several families volunteer to provide and prepare the Langar. This is very generous, as there may be several hundred people to feed, and caterers are not allowed. All the preparation, the cooking and the washing-up is done by volunteers and or by voluntary helpers (Sewadars).

Besides the Langars attached to gurdwaras, there are improvised open-air Langars at the time of festivals and gurpurbs. Specially arranged Langars on such occasions are probably the most largely attended community meals anywhere in the world. There might be a hundred thousand people partaking of food at a single meal in one such langar. Wherever Sikhs are, they have established their Langars. In their prayers, the Sikhs seek from the Almighty the favour:
“Loh langar tapde rahin.”
“May the iron pots of Langar be ever warm (in service).”


Rare News Report From 1984 Delhi November by dailysikhupdates

Leave a comment

Your email address will not be published.